ਜੱਗੀ ਸੰਘੇੜਾ ਦੇ ਬਾਪੂ ਨੇ ਉਸ ਦੀ ਗੀਤਾਂ ਵਾਲੀ ਸਾੜ ਦਿੱਤੀ ਸੀ ਕਾਪੀ, ਪਰ ਅੱਜ ਉਹ ਹਰ ਗੀਤ ਦੀ ਲੈ ਰਿਹਾ ਏਨੀਂ ਕੀਮਤ 

By  Rupinder Kaler April 2nd 2019 11:55 AM

ਗੀਤਕਾਰ ਜੱਗੀ ਸੰਘੇੜਾ ਉਹ ਨਾਂ ਹੈ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾ ਲਈ ਹੈ । ਬਰਨਾਲਾ ਦਾ ਪਿੰਡ ਸੰਘੇੜਾ ਦੇ ਰਹਿਣ ਵਾਲੇ ਜੱਗੀ ਸੰਘੇੜਾ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਹੜੇ ਕਿ ਹਰ ਇੱਕ ਦੀ ਜ਼ੁਬਾਨ ਤੇ ਚੜੇ ਹੋਏ ਹਨ ।ਜੱਗੀ ਸੰਘੇੜਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕੀਤੀ ਹੈ ਜਦੋਂ ਕਿ ਮਕੈਨੀਕਲ ਦਾ ਡਿਪਲੋਮਾ ਤੇ ਬੀ-ਟੈਕ ਬਰਨਾਲਾ ਦੇ ਕਿਸੇ ਕਾਲਜ ਤੋਂ ਕੀਤੀ ਹੈ । ਕਾਲਜ ਦੇ ਦਿਨਾਂ ਵਿੱਚ ਹੀ ਜੱਗੀ ਸੰਘੇੜਾ ਨੂੰ ਗੀਤ ਲਿਖਣ ਤੇ ਗਾਉਣ ਦਾ ਸ਼ੌਂਕ ਪਿਆ ਸੀ । ਇੱਥੇ ਹੀ ਉਸ ਨੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਆਪਣੇ ਲਿੱਖੇ ਗੀਤ ਗਾਉਣੇ ਸ਼ੁਰੂ ਕੀਤੇ ਸਨ ।

https://www.youtube.com/watch?v=gkfqoHH_-aU

ਸ਼ੁਰੂ ਦੇ ਦਿਨਾਂ ਵਿੱਚ ਜੱਗੀ ਸੰਗੇੜਾ ਨੇ ਯੂਟਿਊਬ ਤੇ ਫੈਸਬੁੱਕ ਤੇ ਆਪਣੇ ਗੀਤ ਪਾਉਣੇ ਸ਼ੁਰੂ ਕੀਤੇ ਸਨ ਜਿਸ ਕਰਕੇ ਉਹਨਾਂ ਦੀ ਪਹਿਚਾਣ ਬਣਨੀ ਸ਼ੁਰੂ ਹੋ ਗਈ ਸੀ ।ਜੱਗੀ ਸੰਘੇੜਾ ਦੇ ਲਿਖੇ ਗੀਤ ਸਭ ਤੋਂ ਪਹਿਲਾਂ ਸੱਤ ਢਿੱਲੋਂ ਨੇ ਗਾਏ ਸਨ । ਸੱਤ ਢਿੱਲੋਂ ਨੇ ਜੱਗੀ ਦੇ 7 ਤੋਂ 8 ਗੀਤ ਰਿਕਾਰਡ ਕਰਵਾਏ ਸਨ । ਇਸ ਐਲਬਮ ਨੂੰ ਭਾਵੇਂ ਖ਼ਾਸ ਕਾਮਯਾਬੀ ਨਹੀਂ ਮਿਲੀ ਪਰ ਇਸ ਨਾਲ ਜੱਗੀ ਦੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਹੋ ਗਈ ਸੀ ।

https://www.youtube.com/watch?v=8WoI0J4X3FE

ਪਰ ਮਿਊਜ਼ਿਕ ਇੰਡਸਟਰੀ ਵਿੱਚ ਜੱਗੀ ਸੰਘੇੜਾ ਨੂੰ ਅਸਲ ਪਹਿਚਾਣ ਲਾਵਾਂ ਗੀਤ ਨੇ ਦਿਵਾਈ ਸੀ ਇਹ ਗੀਤ ਅਰਮਾਨ ਬੇਦਿਲ ਨੇ ਗਾਇਆ ਸੀ । ਇਸ ਗੀਤ ਨੇ ਜੱਗੀ ਦੀ ਜ਼ਿੰਦਗੀ ਬਦਲ ਦਿੱਤੀ ਸੀ ।

https://www.youtube.com/watch?v=y3i3Fkuddj0

ਇਸ ਗਾਣੇ ਤੋਂ ਬਾਅਦ ਜੱਗੀ ਸੰਘੇੜਾ ਦਾ ਗਾਣਾ ਚੂੜੇ ਵਾਲੀ ਬਾਂਹ ਆਇਆ । ਗਾਣਾ ਮਨਕਿਰਤ ਔਲਖ ਨੇ ਗਾਇਆ ਸੀ । ਇਸ ਗਾਣੇ ਤੋਂ ਬਾਅਦ ਮਨਕਿਰਤ ਔਲਖ ਨੇ ਜੱਗੀ ਸੰਘੇੜਾ ਦੇ ਕਈ ਗਾਣੇ ਗਾਏ ।ਜੱਗੀ ਸੰਘੇੜਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਦੇ ਮਾਪਿਆਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਉਸ ਦੀ ਗੀਤਾਂ ਵਾਲੀ ਕਾਪੀ ਵੀ ਸਾੜ ਦਿੱਤੀ ਕਿਉਂਕਿ ਜੱਗੀ ਸੰਘੇੜਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਪੜ੍ਹ ਲਿਖ ਕੇ ਕੋਈ ਨੌਕਰੀ ਕਰੇ ।

https://www.youtube.com/watch?v=H9hxAedKFgc

ਪਰ ਹੁਣ ਜੱਗੀ ਸੰਘੇੜਾ ਦੇ ਮਾਪਿਆਂ ਦੀ ਪੂਰੀ ਸਪੋਟ ਹੈ ।ਜੱਗੀ ਸੰਗੇੜਾ ਆਪਣੇ ਹਰ ਗੀਤ ਦੀ 70 ਤੋਂ 80 ਹਜ਼ਾਰ ਰੁਪਏ ਲੈਂਦਾ ਹੈ । ਅੱਜ ਜੱਗੀ  ਨੂੰ ਉਸ ਦੀ ਲੇਖਣੀ ਕਰਕੇ ਪਹਿਚਾਣਿਆ ਜਾਂਦਾ ਹੈ ।ਜੱਗੀ ਸੰਘੇੜਾ ਦੀ ਕਲਮ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ ।

Related Post