ਦਰਸ਼ਨ ਲੱਖੇਵਾਲ ਦਾ ਮਾਂ ਗੀਤ ਸੁਣਕੇ ਹਰ ਕੋਈ ਹੋ ਜਾਂਦਾ ਹੈ ਭਾਵੁਕ

By  Rupinder Kaler June 25th 2019 12:22 PM -- Updated: June 25th 2019 12:25 PM

ਦਰਸ਼ਨ ਲੱਖੇਵਾਲ ਵੱਲੋਂ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ 'ਮਾਂ' ਗੀਤ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਰਾਹੀਂ ਦਰਸ਼ਨ ਲੱਖੇਵਾਲ ਨੇ ਮਾਂ ਦੇ ਪਿਆਰ ਨੂੰ ਲਫਜ਼ਾਂ ਵਿੱਚ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ, ਬਹੁਤ ਹੀ ਸਾਦੇ ਇਸ ਗਾਣੇ ਨੂੰ ਸੁਣਕੇ ਹਰ ਕੋਈ ਇਮੋਸ਼ਨਲ ਹੋ ਜਾਂਦਾ ਹੈ ।

https://www.instagram.com/p/BzCPI-VF6yF/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਬੋਲ ਦਰਸ਼ਨ ਲੱਖੇਵਾਲ ਨੇ ਖੁਦ ਲਿਖੇ ਹਨ, ਗਾਣੇ ਦਾ ਮਿਊਜ਼ਿਕ ਵੀ ਦਰਸ਼ਨ ਲੱਖੇਵਾਲ ਨੇ ਤਿਆਰ ਕੀਤਾ ਹੈ । ਗਾਣੇ ਵਿੱਚ ਗਿਟਾਰ 'ਤੇ ਲੱਖੇਵਾਲ ਦਾ ਸਾਥ ਬੱਲੀ ਵਿਰਕ ਨੇ ਦਿੱਤਾ ਹੈ । ਗਾਣੇ ਦੀ ਵੀਡੀਓ ਦਿਲਜੋਤ ਗਰਚਾ ਨੇ ਤਿਆਰ ਕੀਤੀ ਹੈ । ਦਰਸ਼ਨ ਲੱਖੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/ByvDyEVFFwH/

ਸੋਸ਼ਲ ਮੀਡੀਆ ਤੇ ਉਸ ਦੇ ਗਾਣੇ ਕਾਫੀ ਵਾਇਰਲ ਹੁੰਦੇ ਹਨ । ਇੱਥੇ ਤਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਨ ਲੱਖੇਵਾਲ ਨੂੰ ਸੋਸ਼ਲ ਮੀਡੀਆ ਹੀ ਅੱਗੇ ਲੈ ਕੇ ਆਇਆ ਸੀ ।

https://www.youtube.com/watch?time_continue=25&v=s7SSyO3m5x4

ਦਰਸ਼ਨ ਲੱਖੇਵਾਲ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਦੋਂ ਇਹ ਵੀਡੀਓ ਗਾਇਕ ਬੱਬੂ ਮਾਨ ਨੇ ਦੇਖੀ ਤਾਂ ਉਹ ਦਰਸ਼ਨ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਅੱਗੇ ਲੈ ਕੇ ਆਏ । ਬੱਬੂ ਮਾਨ ਨੇ ਹੀ ਦਰਸ਼ਨ ਲੱਖੇਵਾਲ ਦਾ ਪਹਿਲਾ ਗਾਣਾ ਕੀਤਾ ਸੀ ।

Related Post