ਗਾਇਕ ਸਮਿਤ ਸਰਬਜੀਤ ਲੈ ਕੇ ਆ ਰਹੇ ਹਨ ਨਵਾਂ ਗਾਣਾ 'ਮਾਹੀ' 

By  Rupinder Kaler August 10th 2019 05:04 PM

ਗਾਇਕ ਸਮਿਤ ਸਰਬਜੀਤ ਦਾ ਨਵਾਂ ਗਾਣਾ ਆ ਰਿਹਾ ਹੈ । ਇਸ ਗਾਣੇ ਦੀ ਫਰਸਟ ਲੁੱਕ ਸਾਹਮਣੇ ਆਈ ਹੈ । 'ਮਾਹੀ' ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੇ ਬੋਲ ਹਰਗੁਣ ਕੌਰ ਨੇ ਲਿਖੇ ਹਨ । ਗੀਤ ਦਾ ਮਿਊਜ਼ਿਕ ਬਾਵਾ,  ਗੁਲਜ਼ਾਰ ਨੇ ਤਿਆਰ ਕੀਤਾ ਹੈ । ਗਾਣੇ ਦੀ ਵੀਡੀਓ ਵਿਨੋਦ ਛਾਬੜਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।

https://www.instagram.com/p/B0-yScTAcsv/

ਫੀਮੇਲ ਆਰਟਿਸਟ ਦੇ ਤੌਰ ਤੇ ਹਿਮਾਂਸ਼ੀ ਖੁਰਾਣਾ ਨੂੰ ਫੀਚਰ ਕੀਤਾ ਗਿਆ ਹੈ । ਇਹ ਗਾਣਾ ਕਿਸ ਦਿਨ ਰਿਲੀਜ਼ ਕੀਤਾ ਜਾਵੇਗਾ ਇਸ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਜਦੋਂ ਕਿ ਇਸ ਨੂੰ ਟਾਈਮਜ਼ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਜਿਸ ਤਰ੍ਹਾਂ ਦਾ ਇਸ ਗਾਣੇ ਦਾ ਪੋਸਟਰ ਹੈ, ਉਸ ਤੋਂ ਲੱਗਦਾ ਹੈ ਕਿ ਇਹ ਇੱਕ ਰੋਮਾਂਟਿਕ ਸੌਂਗ ਹੋਵੇਗਾ । ਸਮਿਤ ਸਰਬਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਤੋਂ ਪਹਿਲਾਂ ਕਈ ਹਿੱਟ ਗਾਣੇ ਦਿੱਤੇ ਹਨ ।

Related Post