ਕ੍ਰਿਕੇਟਰ ਬਣਨਾ ਚਾਹੁੰਦਾ ਸੀ ਮੈਕ ਮੋਹਨ ਪਰ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ, ਰਵੀਨਾ ਟੰਡਨ ਨਾਲ ਹੈ ਮੈਕ ਦਾ ਇਹ ਖ਼ਾਸ ਰਿਸ਼ਤਾ

By  Rupinder Kaler April 25th 2020 12:56 PM

ਫ਼ਿਲਮ ਸ਼ੋਅਲੇ ਵਿੱਚ ਸਾਂਭਾ ਦਾ ਕਿਰਦਾਰ ਨਿਭਾਉਣ ਵਾਲੇ ਮੈਕ ਮੋਹਨ ਦਾ ਜਨਮ 24 ਅਪ੍ਰੈਲ 1938 ਨੂੰ ਕਰਾਚੀ ਵਿੱਚ ਹੋਇਆ ਸੀ ਤੇ ਇੱਕ ਬਿਮਾਰੀ ਤੋਂ ਬਾਅਦ 10 ਮਈ 2010 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ । ਉਹ ਰਿਸ਼ਤੇ ਵਿੱਚ ਰਵੀਨਾ ਟੰਡਨ ਦਾ ਮਾਮਾ ਸੀ, ਇਸ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ । ਮੈਕ ਮੋਹਨ ਦੇ ਪਿਤਾ ਭਾਰਤ ਵਿੱਚ ਬਰਤਾਨੀਆਂ ਫੌਜ ਵਿੱਚ ਕਰਨਲ ਸਨ ਤੇ ਸਾਲ 1940 ਵਿੱਚ ਉਹਨਾਂ ਦੇ ਪਿਤਾ ਦਾ ਕਰਾਚੀ ਵਿੱਚ ਟਰਾਂਸਫਰ ਹੋ ਗਿਆ ਸੀ ।

https://www.youtube.com/watch?v=chi9hsfYcDE

 

ਉਹਨਾਂ ਨੇ ਆਪਣੀ ਪੜ੍ਹਾਈ ਲਖਨਊ ਵਿੱਚ ਕੀਤੀ ਸੀ ਤੇ ਉਹਨਾਂ ਨੂੰ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦਾ ਸੌਂਕ ਸੀ । ਕ੍ਰਿਕੇਟ ਦੀ ਟ੍ਰੇਨਿੰਗ ਲੈਣ ਲਈ ਉਹ ਮੁੰਬਈ ਆ ਗਏ, ਜਦੋਂ ਉਹਨਾਂ ਨੇ ਥਿਏਟਰ ਦੇਖਿਆ ਤਾਂ ਉਹਨਾਂ ਨੂੰ ਅਦਾਕਾਰੀ ਵਿੱਚ ਰੂਚੀ ਹੋ ਗਈ ।

https://www.youtube.com/watch?v=aCPdvP5fqUY

ਮਸ਼ਹੂਰ ਗੀਤਕਾਰ ਦੀ ਪਤਨੀ ਸ਼ੌਕਤ ਕੈਫੀ ਨੂੰ ਇੱਕ ਨਾਟਕ ਲਈ ਪਤਲੇ ਮੁੰਡੇ ਦੀ ਜ਼ਰੂਰਤ ਸੀ ਤੇ ਮੈਕ ਦੇ ਦੋਸਤ ਨੇ ਉਸ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਪੈਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹ ਕਿਰਦਾਰ ਨਿਭਾਉਣ ਲਈ ਹਾਂ ਕਰ ਦਿੱਤੀ ।

ਇਸ ਤਰ੍ਹਾਂ ਮੈਕ ਦੀ ਅਦਾਕਾਰੀ ਦਾ ਕਰੀਅਰ ਸ਼ੁਰੂ ਹੋ ਗਿਆ । 1964 ਵਿੱਚ ਮੈਕ ਨੇ ਹਕੀਕਤ ਫ਼ਿਲਮ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ । 46 ਸਾਲ ਦੇ ਕਰੀਅਰ ਵਿੱਚ ਉਹਨਾਂ ਨੇ ਲੱਗਪਗ 175 ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਹਨਾਂ ਦਾ ‘ਸ਼ੋਅਲੇ’ ਫ਼ਿਲਮ ਦਾ ਕਿਰਦਾਰ ਸਾਂਭਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਇਆ । ਮੈਕ ਮੋਹਨ ਦੇ ਫੇਫੜਿਆਂ ਵਿੱਚ ਟਿਊਮਰ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਸੀ, ਇਹ ਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ।

Related Post