ਚੰਗੇ ਗਾਇਕ, ਵਧੀਆ ਨਿਰਦੇਸ਼ਕ ਤੇ ਲੇਖਕ ਹਨ ਪ੍ਰੋ. ਮਦਨ ਗੋਪਾਲ ਸਿੰਘ, ਸੂਫ਼ੀ ਸੰਗੀਤ ਕਰਕੇ ਹਨ ਦੁਨੀਆਂ ਭਰ 'ਚ ਮਸ਼ਹੂਰ  

By  Rupinder Kaler May 31st 2019 02:58 PM

ਪ੍ਰੋ. ਮਦਨ ਗੋਪਾਲ ਸਿੰਘ ਉਹ ਸ਼ਖਸੀਅਤ ਜਿਹੜੇ ਕਈ ਗੁਣਾਂ ਦੇ ਧਨੀ ਹਨ । ਉਹ ਇੱਕ ਚੰਗੇ ਗਾਇਕ ਵੀ ਹਨ, ਵਧੀਆ ਨਾਟਕਕਾਰ ਤੇ ਨਿਰਦੇਸ਼ਕ ਵੀ ਹਨ । ਅਜਿਹਾ ਕੋਈ ਹੁਨਰ ਨਹੀਂ ਜਿਹੜਾ ਉਹਨਾਂ ਵਿੱਚ ਨਹੀਂ । ਉਹਨਾਂ ਨੂੰ ਰੱਬੀ ਰੂਹ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।42 ਸਾਲ ਤੱਕ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ. ਮਦਨ ਗੋਪਾਲ ਸਿੰਘ ਹੁਣ ਸੰਗੀਤ ਦੀ ਦੁਨੀਆਂ 'ਚ ਪੂਰੀ ਤਰ੍ਹਾਂ ਸਰਗਰਮ ਹਨ । ਮਦਨ ਗੋਪਾਲ ਸਿੰਘ ਸੰਗੀਤਕ ਗਰੁੱਪ ਚਾਰ ਯਾਰ ਦੇ ਬਾਨੀ ਹਨ। ਉਹਨਾਂ ਦਾ ਇਹ ਗਰੁੱਪ ਸੂਫ਼ੀ ਸੰਗੀਤ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚਾ ਰਿਹਾ ਹੈ ।

https://www.instagram.com/p/BOIHUrWj4Eh/

ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਪ੍ਰੋ. ਮਦਨ ਗੋਪਾਲ ਸਿੰਘ ਦਾ ਕਹਿਣਾ ਹੈ ਕਿ ਚਾਰ ਯਾਰ ਦਾ ਪੂਰਾ ਸਿਲਸਿਲਾ ਪੰਜਾਬੀ ਸੂਫ਼ੀ ਵਿਚਾਰ ਦੇ ਨਾਲ ਜੁੜਿਆ ਹੈ। ਉਹਨਾਂ ਦੇ ਗਰੁੱਪ ਵਿੱਚ ਚਾਰ ਯਾਰ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਹਨ।ਪ੍ਰੋ. ਮਦਨ ਗੋਪਾਲ ਸਿੰਘ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਪਿਛੋਕੜ ਲਾਹੌਰ ਤੋਂ ਸੀ ਅਤੇ ਪਿਤਾ ਜੀ ਦਾ ਜਨਮ ਅਸਾਮ 'ਚ ਹੋਇਆ ਪਰ ਉਨ੍ਹਾਂ ਦਾ ਬਚਪਨ ਇੱਛਰਾ ਪਾਕਿਸਤਾਨ 'ਚ ਗੁਜ਼ਰਿਆ। ਇੱਛਰਾ ਤੇ ਸੈਂਟਰਲ ਜੇਲ੍ਹ ਲਾਹੌਰ ਬਿਲਕੁਲ ਕੋਲ-ਕੋਲ ਸਨ।

https://www.youtube.com/watch?v=yE8NICEzHYw

ਪ੍ਰੋ. ਮਦਨ ਗੋਪਾਲ ਸਿੰਘ  ਮੁਤਾਬਿਕ ਉਹਨਾਂ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ।ਪ੍ਰੋ. ਮਦਨ ਗੋਪਾਲ ਸਿੰਘ  ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਇੱਕ ਵਾਰ ਉਹ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਸਕੂਲ ਦੀ ਸਟੇਜ ਤੇ ਇੱਕ ਫ਼ਿਲਮੀ ਗੀਤ ਗਾਇਆ ਸੀ । ਪਰ ਸਕੂਲ ਦੇ ਅਧਿਆਪਕ ਨੇ ਉਹਨਾਂ ਨੂੰ ਇਸ ਤਰ੍ਹਾਂ ਗਾਉਂਦੇ ਹੋਏ ਦੇਖ ਲਿਆ ਸੀ । ਸਟੇਜ ਤੋਂ ਉੱਤਰਦੇ ਹੀ ਮਾਸਟਰ ਨੇ ਪ੍ਰੋ. ਮਦਨ ਗੋਪਾਲ ਸਿੰਘ ਤੇ ਹਲਕਾ ਜਿਹਾ ਥੱਪੜ ਮਾਰਿਆ ਤੇ ਸਿੱਧਾ ਉਹਨਾਂ ਨੂੰ ਹੈੱਡ ਮਾਸਟਰ ਕੋਲ ਲੈ ਗਏ । ਇਸ ਦੌਰਾਨ ਮਾਸਟਰ ਨੇ ਹੈੱਡ ਮਾਸਟਰ ਨੂੰ ਕਿਹਾ ਕਿ ਮੁੰਡੇ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਅਸੀਂ ਇਸਨੂੰ ਵਿਸਾਖੀ ਮੇਲੇ 'ਤੇ ਗਵਾਉਣਾ ਹੈ ।

https://www.youtube.com/watch?v=y3wUqlSWr94

ਪ੍ਰੋ. ਮਦਨ ਗੋਪਾਲ ਸਿੰਘ  ਮੁਤਾਬਿਕ ਉਹਨਾਂ ਦੇ ਘਰ ਵਿੱਚ ਵੀ ਸੰਗੀਤਕ ਮਾਹੌਲ ਸੀ ਉਹਨਾਂ ਦੀ ਮਾਂ ਨੂੰ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਨਾਨਾ ਜੀ ਨੇ ਉਹਨਾਂ ਦੀ ਮਾਂ ਨੂੰ ਦਾਜ ਵਿੱਚ ਹਰਮੋਨੀਅਮ ਦਿੱਤਾ ਸੀ ।ਪ੍ਰੋ. ਮਦਨ ਗੋਪਾਲ ਸਿੰਘ ਨੇ ਫ਼ਿਲਮਾਂ ਵਿੱਚ ਵੀ ਕੰੰਮ ਕੀਤਾ ਹੈ । ਉਹਨਾਂ ਨੇ ਬਾਲੀਵੁੱਡ ਫ਼ਿਲਮ 'ਖਾਮੋਸ਼ ਪਾਣੀ' ਤੇ 'ਕਿੱਸਾ' ਲਈ ਸੰਗੀਤ ਤੇ ਡਾਈਲੌਗ ਦਿੱਤੇ ਸਨ ।

https://www.youtube.com/watch?v=HP4BCqUG_J8

ਫ਼ਿਲਮਾਂ ਨਾਲ ਉਹਨਾਂ ਦਾ ਗੂੜ੍ਹਾ ਰਿਸ਼ਤਾ ਹੈ ਇਸੇ ਲਈ ਪ੍ਰੋ. ਮਦਨ ਗੋਪਾਲ ਸਿੰਘ ਨੇ ਪੀ.ਅੱੈਚ.ਡੀ ਵੀ ਸਿਨੇਮਾ ਵਿਸ਼ੇ 'ਤੇ ਹੀ ਕੀਤੀ ਹੈ।ਪ੍ਰੋ. ਮਦਨ ਗੋਪਾਲ ਸਿੰਘ ਦੀ ਪਹਿਲੀ ਫ਼ਿਲਮ, ਨਿਰਦੇਸ਼ਕ ਅਨੂਪ ਸਿੰਘ ਨਾਲ 'ਕਿੱਸਾ' ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਡਾਲੀਲੌਗ ਅਤੇ ਗੀਤ ਲਿਖੇ ਸਨ।1984 ਦੰਗਿਆਂ 'ਤੇ ਬਣੀ ਫ਼ਿਲਮ 'ਕਾਇਆ ਤਰਨ' ਦੇ ਸੰਵਾਦ ਵੀ ਉਨ੍ਹਾਂ ਲਿਖੇ ਸਨ। ਉਨ੍ਹਾਂ ਵੱਲੋਂ ਲਿਖੀ ਫ਼ਿਲਮ 'ਰਸ ਯਾਤਰਾ' ਨੂੰ 1995  ਵਿੱਚ ਕੌਮੀ ਫ਼ਿਲਮ ਪੁਰਸਕਾਰ ਵੀ ਮਿਲ ਚੁੱਕਿਆ ਹੈ।

Related Post