ਮਧੂਬਾਲਾ ਉਰਫ ਮੁਮਤਾਜ਼ ਬੇਗਮ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਚਣ ਲਈ ਕਰਦੀ ਸੀ ‘ਜਪੁਜੀ ਸਾਹਿਬ’ ਦਾ ਪਾਠ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਮਧੂਬਾਲਾ ਕਰਵਾਉਂਦੀ ਸੀ ਲੰਗਰ ਦੀ ਸੇਵਾ

By  Rupinder Kaler April 1st 2020 01:17 PM -- Updated: April 21st 2020 11:47 AM

ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ ਅਜਿਹੇ ਹਨ ਜਿਨ੍ਹਾਂ ਨੇ ਸ਼ੌਹਰਤ ਪਾਉਣ ਜਾਂ ਫਿਰ ਸ਼ੌਹਰਤ ਪਾਉਣ ਤੋਂ ਬਾਅਦ ਆਪਣੇ ਨਾਂਅ ਬਦਲ ਲਏ ਸਨ । ਇਸ ਲਿਸਟ ਵਿੱਚ ਅਦਾਕਾਰਾ ਮਧੂਬਾਲਾ ਦਾ ਨਾਂਅ ਵੀ ਸ਼ਾਮਿਲ ਹੈ । 60 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਮਧੂਬਾਲਾ ਦਾ ਅਸਲ ਨਾਂਅ ਮੁਮਤਾਜ਼ ਬੇਗਮ ਸੀ । ਬਾਲੀਵੁੱਡ ਵਿੱਚ ਆਉਂਦੇ ਹੀ ਉਹਨਾਂ ਨੇ ਆਪਣਾ ਨਾਂਅ ਬਦਲਕੇ ਮਧੂਬਾਲਾ ਰੱਖ ਲਿਆ ਸੀ ।

https://www.instagram.com/p/B2WM8XRhiti/

ਮਧੂਬਾਲਾ ਨੂੰ ਬਾਲੀਵੁੱਡ ਵਿੱਚ ਪਹਿਚਾਣ ਸਾਲ 1947 ਵਿੱਚ ਆਈ ਫ਼ਿਲਮ ‘ਨੀਲਕਮਲ’ ਨਾਲ ਮਿਲੀ ਸੀ । ਮਧੂਬਾਲਾ ਉਰਫ ਮੁਮਤਾਜ਼ ਬੇਗਮ ਦਿੱਲੀ ਦੇ ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ । ਪਰ ਉਹ ਦਾ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ਼ ਸੀ । ਜਿਸ ਦਾ ਖੁਲਾਸਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਹੋ ਰਿਹਾ ਹੈ । ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮਧੂਬਾਲਾ ਨੂੰ ਜਦੋਂ ਵੀ ਸਮਾਂ ਮਿਲਦਾ ਸੀ ਤਾਂ ਉਹ ‘ਜਪੁਜੀ ਸਾਹਿਬ’ ਦਾ ਪਾਠ ਕਰਦੀ ਸੀ ।

https://www.instagram.com/p/B03gT55hgJn/

ਮਧੂਬਾਲਾ ਨੇ ਇਸ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਇੱਕ ਸਮੇਂ ਉਹ ਕਈ ਮੁਸੀਬਤਾਂ ਵਿੱਚ ਘਿਰ ਗਈ ਸੀ । ਜਿਸ ਤੋਂ ਬਾਅਦ ਉਹਨਾਂ ਨੇ ‘ਜਪੁਜੀ ਸਾਹਿਬ’ ਦਾ ਪਾਠ ਕੀਤਾ ਤਾਂ ਉਹਨਾਂ ਦੀਆਂ ਸਾਰੀਆ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਸਨ ।

https://www.instagram.com/p/BuN845zAiIC/

ਇਸ ਵੀਡੀਓ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਜਦੋਂ ਵੀ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਕੋਈ ਸਮਝੋਤਾ ਕਰਦੀ ਸੀ ਤਾਂ ਸਭ ਤੋਂ ਪਹਿਲਾਂ ਇਹ ਲਿਖਿਆ ਜਾਂਦਾ ਸੀ, ਉਸ ਨੂੰ ਗੁਰੂ  ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਸਕੇ ਤੇ ਲੰਗਰ ਦੀ ਸੇਵਾ ਕਰ ਸਕੇ ।

https://www.instagram.com/p/B-ZaGbKpeRZ/

Related Post