ਮਧੂ ਬਾਲਾ ਵਾਂਗ ਦਿਖਾਈ ਦੇਣ ਵਾਲੀ ਇਸ ਹੀਰੋਇਨ ਨੇ ਦਿੱਤੀਆਂ ਸਨ ਕਈ ਹਿੱਟ ਫ਼ਿਲਮ, ਪਰ ਇਸ ਡਰ ਤੋਂ ਦੁਨੀਆ ਤੋਂ ਹੋ ਗਈ ਗਾਇਬ

By  Rupinder Kaler February 15th 2020 11:50 AM

ਮਧੂ ਬਾਲਾ ਬਾਲੀਵੁੱਡ ਦੀ ਸਭ ਤੋਂ ਖੂਬਸੁਰਤ ਅਦਾਕਾਰਾ ਕਹਾਉੇਂਦੀ ਸੀ । ਪਰ ਇਸ ਆਰਟੀਕਲ ਵਿੱਚ ਅਸੀਂ ਉਹਨਾਂ ਵਰਗੀ ਦਿਖਾਈ ਦੇਣ ਵਾਲੀ ਅਦਾਕਾਰਾ ਦੀ ਗੱਲ ਕਰਾਂਗੇ । ਫ਼ਿਲਮ ਵਿਰਾਨਾ ਦੀ ਖੂਬਸੁਰਤ ਅਦਾਕਾਰਾ ਜੈਸਮੀਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ । ਜੈਸਮੀਨ ਨੂੰ ਲੋਕ ਮਧੂਬਾਲਾ ਦੀ ਕਾਰਬਨ ਕਾਪੀ ਕਹਿੰਦੇ ਸਨ । 90 ਦੇ ਦਹਾਕੇ ਵਿੱਚ ਆਈ ਫ਼ਿਲਮ ਵਿਰਾਨਾ ਤੋਂ ਬਾਅਦ ਹਰ ਕੋਈ ਜੈਸਮੀਨ ਦਾ ਦੀਵਾਨਾ ਹੋ ਗਿਆ ਸੀ । ਪਰ ਜੈਸਮੀਨ ਆਪਣੇ ਇਹਨਾਂ ਦੀਵਾਨਿਆਂ ਤੋਂ ਡਰ ਗਈ ਸੀ ।

ਵੀਰਾਨਾ ਉਸ ਸਮੇਂ ਦੀ ਸਭ ਤੋਂ ਹਿੱਟ ਡਰਾਵਨੀ ਫ਼ਿਲਮ ਸੀ । ਇਸ ਫ਼ਿਲਮ ਨਾਲ ਜੈਸਮੀਨ ਨੂੰ ਬਹੁਤ ਪਾਪੂਲੈਰਿਟੀ ਮਿਲੀ । ਫ਼ਿਲਮ ਵਿੱਚ ਜੈਸਮੀਨ ਨੇ ਬਹੁਤ ਬੋਲਡ ਸੀਨ ਦਿੱਤੇ ਸਨ ਜਿਸ ਕਰਕੇ ਉਹ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਵਿੱਚ ਸ਼ਾਮਿਲ ਹੋ ਗਈ ਸੀ । ਵੀਰਾਨਾ ਤੋਂ ਬਾਅਦ ਜੈਸਮੀਨ ਨੇ ਕਈ ਡਰਾਵਨੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਬੰਦ ਦਰਵਾਜਾ, ਡਾਕ ਬੰਗਲਾ ਤੇ ਪੁਰਾਣੀ ਹਵੇਲੀ ਸ਼ਾਮਿਲ ਹਨ ।

ਪਰ ਇਸ ਸਭ ਦੇ ਬਾਵਜੂਦ ਜੈਸਮੀਨ ਬਾਲੀਵੁੱਡ ਵਿੱਚੋਂ ਅਚਾਨਕ ਗਾਇਬ ਹੋ ਗਈ ਤੇ ਅੱਜ ਉਹ ਜਿਊਂਦੀ ਹੈ ਜਾਂ ਨਹੀਂ ਕਿਸੇ ਨੂੰ ਕੁਝ ਪਤਾ ਨਹੀਂ । ਕਹਿੰਦੇ ਹਨ ਕਿ ਅੰਡਰਵਰਲਡ ਦਾ ਇੱਕ ਡਾਨ ਜੈਸਮੀਨ ਦੀ ਖੂਬਸੁਰਤੀ ਦਾ ਦੀਵਾਨਾ ਹੋ ਗਿਆ ਸੀ ਤੇ ਉਹ ਜੈਸਮੀਨ ਨਾਲ ਸਬੰਧ ਬਨਾਉਣਾ ਚਾਹੁੰਦਾ ਸੀ ।

ਇਸ ਕਰਕੇ ਜੈਸਮੀਨ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਸੀ ਤੇ ਇੱਕ ਦਿਨ ਉਸ ਨੇ ਦੇਸ਼ ਛੱਡ ਦਿੱਤਾ । ਕਈ ਸਾਲ ਬੀਤ ਗਏ ਹਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਕਿ ਜੈਸਮੀਨ ਕਿੱਥੇ ਹੈ ।

Related Post