ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਫ਼ਿਲਮ 'ਚ ਕੀਤਾ ਸੀ ਕੰਮ, ਇਸ ਤੋਂ ਬਾਅਦ ਟੌਪ ਦੀ ਹੀਰੋਇਨ ਬਣ ਗਈ ਮਾਧੁਰੀ, ਮਾਧੁਰੀ ਦੀ ਕਾਮਯਾਬੀ ਪਿੱਛੇ ਇਸ ਸ਼ਖਸ ਦਾ ਹੱਥ 

By  Rupinder Kaler August 10th 2019 03:29 PM

90 ਦੇ ਦਹਾਕੇ ਤੋਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਿਤ ਨੂੰ ਬਾਲੀਵੁੱਡ ਵਿੱਚ ਕੰਮ ਕਰਦੇ ਹੋਏ ੩੫ ਸਾਲ ਹੋ ਗਏ ਹਨ ।ਮਾਧੁਰੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 'ਅਬੋਧ' ਫ਼ਿਲਮ ਨਾਲ ਕੀਤੀ ਸੀ । ਇਹ ਫ਼ਿਲਮ ਅੱਜ ਦੇ ਦਿਨ ਹੀ ਰਿਲੀਜ਼ ਹੋਈ ਸੀ ।  35 ਸਾਲ ਪਹਿਲਾਂ ਸਾਲ 1986 ਵਿੱਚ ਮਾਧੁਰੀ ਨੇ ਗਰਮੀ ਦੀਆਂ ਛੁੱਟੀਆਂ ਕੱਟਣ ਲਈ ਇਸ ਫ਼ਿਲਮ ਵਿੱਚ ਕੰਮ ਕੀਤਾ ਸੀ ।

ਅਬੋਧ ਤੋਂ ਸ਼ੁਰੂ ਹੋਇਆ ਇਹ ਸਫ਼ਰ ਤੇਜ਼ਾਬ ਤੋਂ ਹੁੰਦਾ ਹੋਇਆ ਹਮ ਆਪ ਕੇ ਹੈਂ ਕੌਣ ਤੱਕ ਪਹੁੰਚਿਆ, ਤੇ ਇਹ ਸਫ਼ਰ ਕਲੰਕ ਦੇ ਨਾਲ ਅੱਜ ਵੀ ਜਾਰੀ ਹੈ ।ਮਾਧੁਰੀ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ।ਮਾਧੁਰੀ ਨੂੰ ਪਦਮ ਸ਼੍ਰੀ ਵੀ ਮਿਲਿਆ ਹੈ । ਇੱਕ ਸਮਾਂ ਸੀ ਜਦੋਂ ਉਹਨਾਂ ਨੂੰ ਕਿਸੇ ਫ਼ਿਲਮ ਵਿੱਚ ਅਦਾਕਾਰ ਤੋਂ ਵੱਧ ਪੈਸੇ ਮਿਲਦੇ ਸਨ । ਮੇਕਅਪ ਆਰਟਿਸਟ ਪੰਡਰੀ ਜੁਕਰ ਮੁਤਾਬਿਕ ਸੁਭਾਸ਼ ਘਈ ਨੇ ਕਰਮਾ ਫ਼ਿਲਮ ਦੇ ਇੱਕ ਗਾਣੇ ਵਾਸਤੇ ਮਾਧੁਰੀ ਨੂੰ ਲਿਆ ਸੀ, ਪਰ ਜਦੋਂ ਉਹਨਾਂ ਨੇ ਮਾਧੁਰੀ ਨੂੰ ਦੇਖਿਆ ਤਾਂ ਉਹਨਾਂ ਨੇ ਸੁਭਾਸ਼ ਘਈ ਨੂੰ ਕਿਹਾ ਕਿ ਇਸ ਕੁੜੀ ਦੇ ਨੈਣ ਨਕਸ਼ ਖੂਬਸੁਰਤ ਹਨ ਤੁਸੀਂ ਇਸ ਨੂੰ ਹੀਰੋਇਨ ਕਿਉਂ ਨਹੀਂ ਲੈਂਦੇ ?

ਸੁਭਾਸ਼ ਘਈ ਨੇ ਉਹਨਾਂ ਨੂੰ ਨਾਂਹ ਕਰ ਦਿੱਤੀ, ਤੇ ਕਿਹਾ ਕਿ ਕੁੜੀ ਬਹੁਤ ਹੀ ਆਮ ਜਿਹੀ ਹੈ । ਇਸ ਵਿੱਚ ਹੀਰੋਇਨ ਵਾਲੇ ਗੁਣ ਨਹੀਂ ਹਨ । ਘਈ ਨੇ ਕਿਹਾ ਕਿ ਇਹ ਕੁੜੀ ਮਹਾਰਾਸ਼ਟਰ ਦੀ ਹੈ ਇਸ ਲਈ ਤੂੰ ਇਸ ਦੀ ਸਿਫ਼ਾਰਸ਼ ਕਰ ਰਿਹਾ ਹੈ । ਇਸ ਦੌਰਾਨ ਪੰਡਰੀ ਜੁਕਰ ਨੇ ਘਈ ਤੋਂ ਅੱਧੇ ਘੰਟੇ ਦਾ ਸਮਾਂ ਮੰਗਿਆ, ਇਸ ਤੋਂ ਬਾਅਦ ਜਦੋਂ ਮਾਧੂਰੀ ਦਾ ਮੇਕਅੱਪ ਕਰਕੇ ਘਈ ਦੇ ਸਾਹਮਣੇ ਲਿਆਂਦਾ ਗਿਆ ਤਾਂ ਸੁਭਾਸ਼ ਘਈ ਨੇ ਮਾਧੁਰੀ  ਨੂੰ ਅਗਲੀ ਫ਼ਿਲਮ ਲਈ ਹੀਰੋਇਨ ਸਾਈਨ ਕਰ ਲਿਆ ।

ਦੁਨੀਆ ਦੇ ਮਸ਼ਹੂਰ ਪੇਂਟਰ ਐੱਮਐੱਫ ਹੁਸੈਨ ਮਾਧੂਰੀ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ । ਉਹਨਾਂ ਨੇ ਮਾਧੁਰੀ ਦੀ ਇੱਕ ਫ਼ਿਲਮ 67 ਵਾਰ ਦੇਖੀ ਹੈ ।ਮਾਧੁਰੀ ਦੇ ਪ੍ਰਸ਼ੰਸਕ ਪਾਕਿਸਤਾਨ ਵਿੱਚ ਵੀ ਹਨ । ਜਦੋਂ ਬਾਰਡਰ ਤੇ ਇੱਕ ਵਾਰ ਜੰਗ ਛਿੜੀ ਸੀ ਤਾਂ ਪਾਕਿਸਤਾਨੀਆਂ ਨੇ ਕਿਹਾ ਸੀ ਕਿ ਅਸੀਂ ਕਸ਼ਮੀਰ ਛੱਡ ਦੇਵਾਂਗੇ ਜੇਕਰ ਮਾਧੁਰੀ ਸਾਡੇ ਵੱਲ ਭੇਜ ਦਿਓ ।ਮਾਧੁਰੀ ਨੇ ਬਾਲੀਵੁੱਡ ਦੇ ਲੱਗਪਗ ਹਰ ਵੱਡੇ ਸਟਾਰ ਨਾਲ ਕੰਮ ਕੀਤਾ ਹੈ ।

Related Post