ਮਸ਼ਹੂਰ ਅਦਾਕਾਰ ਸ਼੍ਰੀਰਾਮ ਲਾਗੂ ਦੇ ਦਿਹਾਂਤ ’ਤੇ ਮਾਧੁਰੀ ਦੀਕਸ਼ਿਤ ਨੇ ਕੀਤਾ ਇਸ ਤਰ੍ਹਾਂ ਦਾ ਟਵੀਟ, ਲੋਕਾਂ ਨੇ ਕਰ ਦਿੱਤਾ ਟਰੋਲ

By  Rupinder Kaler December 20th 2019 11:30 AM

ਹਿੰਦੀ ਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਸ਼੍ਰੀਰਾਮ ਲਾਗੂ ਦਾ ਹਾਲ ਹੀ ਵਿੱਚ ਦਿਹਾਂਤ ਹੋੋਇਆ ਹੈ । ਇਸ ਸਭ ਦੇ ਚਲਦੇ ਬਾਲੀਵੁੱਡ ਦੇ ਸਿਤਾਰਿਆਂ ਦੇ ਨਾਲ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਵੀ ਉਹਨਾਂ ਦੇ ਦਿਹਾਂਤ ਤੇ ਅਫਸੋਸ ਜਤਾਇਆ ਸੀ। ਸ਼੍ਰੀਰਾਮ ਲਾਗੂ ਨੂੰ ਯਾਦ ਕਰਦੇ ਹੋਏ ਮਾਧੁਰੀ ਦੀਕਸ਼ਿਤ ਨੇ ਵੀ ਇੱਕ ਟਵੀਟ ਕੀਤਾ । ਪਰ ਫਰਕ ਸਿਰਫ ਏਨਾਂ ਸੀ ਕਿ ਉਹ ਥੋੜੀ ਲੇਟ ਹੋ ਗਈ । ਇਸ ਸਭ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ’ਤੇ ਉਹਨਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ ।

https://twitter.com/MadhuriDixit/status/1207579409236070400

ਮਾਧੁਰੀ ਨੇ ਟਵੀਟ ਕਰਦੇ ਹੋਏ ਲਿਖਿਆ ਸੀ ‘ਹੁਣੇ ਹੁਣੇ ਦਿੱਗਜ ਅਦਾਕਾਰ ਸ਼੍ਰੀਰਾਮ ਲਾਗੂ ਜੀ ਦੇ ਦਿਹਾਂਤ ਬਾਰੇ ਸੁਣਿਆ, ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ’ । ਮਾਧੁਰੀ ਦੇ ਇਸ ਟਵੀਟ ਤੇ ਜਿੱਥੇ ਕੁਝ ਲੋਕਾਂ ਨੇ ਦੁੱਖ ਜਤਾਇਆ ਉੱਥੇ ਕੁਝ ਲੋਕਾਂ ਨੇ ਲੇਟ ਪੋਸਟ ਪਾਉਣ ਤੇ ਟਰੋਲ ਕਰ ਦਿੱਤਾ ।

ਲੋਕ ਲਗਾਤਾਰ ਕਮੈਂਟ ਕਰਕੇ ਮਾਧੁਰੀ ਦੀ ਖਿਚਾਈ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀਰਾਮ ਲਾਗੂ ਕੁਝ ਦਿਨਾਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਉਹਨਾਂ ਦਾ 17 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ, ਉਹ 92 ਸਾਲਾਂ ਦੇ ਸਨ । ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਯਾਦਗਾਰ ਫ਼ਿਲਮਾਂ ਕੀਤੀਆਂ ਸਨ ।

https://www.instagram.com/p/B6BHRwEHW_s/

Related Post