ਢਾਈ ਲੱਖ ਦਾ ਪਲਾਟ ਲੈ ਕੇ ਏਨੇਂ ਕਰੋੜ ’ਚ ਮਾਧੁਰੀ ਦੀਕਸ਼ਿਤ ਨੇ ਵੇਚੀ ਆਪਣੀ ਪੰਚਕੂਲਾ ਵਾਲੀ ਕੋਠੀ

By  Rupinder Kaler December 26th 2019 01:36 PM

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਪੰਚਕੂਲਾ ਵਾਲੇ ਮਕਾਨ ਨੂੰ ਵੇਚ ਰਹੀ ਹੈ ।ਮਾਧੁਰੀ ਦੀਕਸ਼ਿਤ ਦੇ ਪਤੀ ਡਾ ਮਾਧਵ ਨੈਨੇ ਨੇ ਪੰਚਕੂਲਾ ਪ੍ਰਸ਼ਾਸਨ ਤੋਂ ਸਮਾਂ ਮੰਗਿਆ ਸੀ । ਡਾ ਮਾਧਵ ਪੰਚਕੂਲਾ ਤਹਿਸੀਲ ਵਿੱਚ ਪਹੁੰਚ ਕੇ ਆਪਣੀਆਂ ਫਾਰਮੈਲਿਟੀ ਪੂਰੀਆਂ ਕਰਨਗੇ । ਡਾ ਮਾਧਵ ਪਿਛਲੇ ਹਫਤੇ ਮਕਾਨ ਵੇਚਣ ਲਈ ਤਹਿਸੀਲ ਵਿੱਚ ਆ ਕੇ ਆਪਣਾ ਬਾਓਮੈਟਰਿਕ ਵੀ ਕਰਵਾ ਚੁੱਕੇ ਹਨ ।

https://www.instagram.com/p/B6Vp2qqnk8o/

ਇਸ ਸਬੰਧ ਵਿੱਚ ਤਹਿਸੀਲਦਾਰ ਵਰਿੰਦਰ ਗਿੱਲ ਨੇ ਵੀ ਦੱਸਿਆ ਹੈ ਕਿ ਮਾਧੁਰੀ ਦੇ ਪਤੀ ਨੇ ਸੈਕਟਰ-6 ਵਿੱਚ ਸਥਿਤ ਆਪਣੇ ਮਕਾਨ ਨੰਬਰ 310 ਨੂੰ ਵੇਚਣ ਲਈ ਸਮਾਂ ਮੰਗਿਆ ਹੈ ।

https://www.instagram.com/p/B6fg0WgHaaL/

1996 ਵਿੱਚ ਸੀਐੱਮ ਕੋਟੇ ਵਿੱਚ ਮਿਲਿਆ ਸੀ ਪਲਾਟ

ਮਾਧੁਰੀ ਦੀਕਸ਼ਿਤ ਨੂੰ ਇਹ ਮਕਾਨ ਬਨਵਾਉਣ ਲਈ ਸੀਐੱਮ ਕੋਟੇ ਵਿੱਚੋਂ ਪਲਾਟ ਮਿਲਿਆ ਸੀ । ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਨੇ ਮਾਧੁਰੀ ਦੀਕਸ਼ਿਤ ਨੂੰ ਸੀਐੱਮ ਕੋਟੇ ਵਿੱਚ ਪਲਾਟ ਦਿੱਤਾ ਸੀ ਤੇ ਪਲਾਟ ਦੀ ਏਵਜ ਵਿੱਚ ਢਾਈ ਲੱਖ ਰੁਪਏ ਲਏ ਗਏ ਸਨ । ਮਾਧੁਰੀ ਦੀਕਸ਼ਿਤ ਨੇ ਆਪਣੀ ਕੋਠੀ ਕਲੀਅਰ ਟ੍ਰਿਪ ਡਾਟ ਕਾਮ ਦੇ ਫਾਊਂਡਰ ਮੈਂਬਰ ਅਮਿਤ ਤਨੇਜਾ ਨੂੰ ਸਵਾ ਤਿੰਨ ਕਰੋੜ ਵਿੱਚ ਵੇਚੀ ਹੈ, ਕੋਠੀ ਦਾ ਕੁਲ ਏਰੀਆ ਇੱਕ ਕਨਾਲ ਹੈ ।

https://www.instagram.com/p/B42g9SOnS_O/

Related Post