ਲਾਕਡਾਊਨ ਕਰਕੇ ਪੰਜਾਬੀ ਫ਼ਿਲਮਾਂ ਦੇ ਅਮਿਤਾਬ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਦੇ ਹਾਲਾਤ ਹੋਏ ਹੋਰ ਮਾੜੇ, ਦੋ ਵਕਤ ਦੀ ਰੋਟੀ ਲਈ ਵੀ ਹੋਏ ਮੁਹਤਾਜ

By  Rupinder Kaler May 22nd 2020 07:31 AM

ਮਹਾਭਾਰਤ ਵਿੱਚ ਕੰਮ ਕਰ ਚੁੱਕੇ ਅਦਾਕਾਰ ਸਤੀਸ਼ ਕੌਲ ਇਸ ਸਮੇਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ । ਲਾਕਡਾਉਨ ਕਰਕੇ ਉਹਨਾਂ ਦੇ ਹਾਲਾਤ ਹੋਰ ਮਾੜੇ ਹੋ ਗਏ ਹਨ । 300 ਤੋਂ ਜ਼ਿਆਦਾ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਸਤੀਸ਼ ਕੌਲ ਨੇ ਮਹਾਭਾਰਤ ਵਿੱਚ ਇੰਦਰ ਦਾ ਰੋਲ ਕੀਤਾ ਸੀ । ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਸਤੀਸ਼ ਕੌਲ ਨੇ ਕਿਹਾ ਕਿ ‘ਮੈਂ ਲੁਧਿਆਣਾ ਵਿੱਚ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ, ਮੈਂ ਇਸ ਤੋਂ ਪਹਿਲਾਂ ਓਲਡ ਏਜ ਹੋਮ ਵਿੱਚ ਰਹਿੰਦਾ ਸੀ ।

https://www.instagram.com/p/B2oBy5pF5hY/

ਮੇਰੀ ਸਿਹਤ ਫ਼ਿਲਹਾਲ ਠੀਕ ਹੈ ਪਰ ਲਾਕਡਾਊਨ ਕਰਕੇ ਹਾਲਾਤ ਖਰਾਬ ਹੋ ਗਏ ਹਨ’ । ਉਹਨਾਂ ਨੇ ਕਿਹਾ ਕਿ ‘ਮੈਨੂੰ ਦਵਾਈਆਂ ਤੇ ਖਾਣ ਪੀਣ ਅਤੇ ਬੇਸਿਕ ਚੀਜਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ । ਮੈਂ ਇੰਡਸਟਰੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ । ਮੈਨੂੰ ਅਦਾਕਾਰ ਦੇ ਤੌਰ ਤੇ ਬਹੁਤ ਪਿਆਰ ਮਿਲਿਆ ਹੈ ਪਰ ਹੁਣ ਇੱਕ ਇਨਸਾਨ ਦੇ ਤੌਰ ਤੇ ਮੇਰੀ ਮਦਦ ਕੀਤੀ ਜਾਵੇ’ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੀਸ਼ ਕੌਲ 2011 ਵਿੱਚ ਮੁੰਬਈ ਛੱਡ ਕੇ ਪੰਜਾਬ ਚਲੇ ਗਏ ਸਨ, ਇੱਥੇ ਆ ਕੇ ਉਹਨਾਂ ਨੇ ਐਕਟਿੰਗ ਸਕੂਲ ਖੋਲਿਆ ਸੀ । ਇਹ ਸਕੂਲ ਜ਼ਿਆਦਾ ਚੱਲਿਆ ਨਹੀਂ ਸੀ ਜਿਸ ਕਰਕੇ ਉਹ ਆਰਥਿਕ ਸੰਕਟ ਵਿੱਚ ਆ ਗਏ । ਹਾਲਾਤ ਉਦੋਂ ਹੋਰ ਮਾੜੇ ਹੋ ਗਏ ਜਦੋਂ ਉਹਨਾਂ ਦੇ ਲੱਕ ਦੀ ਹੱਡੀ ਟੁੱਟ ਗਈ ਤੇ ਉਹ ਕਈ ਸਾਲ ਬਿਸਤਰ ਤੇ ਹੀ ਰਹੇ ।

ਸਤੀਸ਼ ਕੌਲ ਨੇ ਕਿਹਾ ਕਿ ਬੇਸ਼ੱਕ ਲੋਕ ਉਹਨਾਂ ਨੂੰ ਭੁੱਲ ਗਏ ਹਨ ਪਰ ਜੋ ਪਿਆਰ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਉਸ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ ਤੇ ਉਹ ਆਸ ਕਰਦੇ ਹਨ ਕਿ ਇੰਡਸਟਰੀ ਦੇ ਲੋਕ ਉਹਨਾਂ ਨੂੰ ਕੋਈ ਨਾ ਕੋਈ ਰੋਲ ਜ਼ਰੂਰ ਦੇਣਗੇ ।

Related Post