ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਲਾਹੌਰ 'ਚ ਲੱਗਾ ਉਹਨਾਂ ਦਾ ਬੁੱਤ  

By  Rupinder Kaler July 26th 2019 06:10 PM

ਮਹਾਰਾਜਾ ਰਣਜੀਤ ਸਿੰਘ ਉਹ ਸ਼ਾਸਕ ਸੀ ਜਿਸ ਦੇ ਰਾਜ ਵਿੱਚ ਹਰ ਕੋਈ ਬਰਾਬਰ ਸੀ । ਕਿਸੇ ਤਰ੍ਹਾਂ ਦਾ ਕੋਈ ਧਾਰਮਿਕ ਵਿਤਕਰਾ ਨਹੀਂ ਸੀ । ਇਸੇ ਲਈ ਲਾਹੌਰ ਦੇ ਲੋਕ ਤੇ ਇਥੋਂ ਦੇ ਸਿਆਸਤਦਾਨਾਂ ਨੇ ਸ਼ਾਹੀ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਜਿਉਂਦਾ ਰੱਖਣ ਲਈ ਉਹਨਾਂ ਦਾ ਆਦਮ ਕੱਦ ਬੁੱਤ ਸਥਾਪਿਤ ਕੀਤਾ ਹੈ । ਇਸ ਆਦਮ ਕੱਦ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਸਭ ਤੋਂ ਪਿਆਰੇ ਅਰਬੀ ਘੋੜੇ ਕਹਿਰ ਬਹਾਰ 'ਤੇ ਬੈਠੇ ਦਿਖਾਈ ਦੇ ਰਹੇ ਹਨ ।

Maharaja Ranjit Singh’s life size statue in Lahore Maharaja Ranjit Singh’s life size statue in Lahore

ਇਤਿਹਾਸਕਾਰਾਂ ਮੁਤਾਬਿਕ ਇਹ ਘੋੜਾ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੇ ਦੋਸਤ ਖ਼ਾਨ ਮੁਹੰਮਦ ਨੇ ਦਿੱਤਾ ਸੀ । ਇਸ ਬੁੱਤ ਨੂੰ ਦੇਖਕੇ ਕੇ ਖ਼ਾਲਸਾ ਰਾਜ ਦੀਆਂ ਕਈ ਯਾਦਾ ਤਾਜ਼ਾ ਹੋ ਜਾਂਦੀਆ ਹਨ । ਇਹ ਬੁੱਤ ਸਾਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ 1799  ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਨਾਲ ਲਾਹੌਰ 'ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ, ਤੇ ਲਾਹੌਰ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾਇਆ ਸੀ ।

https://www.instagram.com/p/B0YNGnFFCTW/

ਲਾਹੌਰ ਤੇ ਕਬਜ਼ਾ ਕਰਕੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਹੋਣ ਵਾਲੇ ਅਫ਼ਗਾਨੀ ਹਮਲਿਆਂ ਤੋਂ ਬਚਾਇਆ ਸੀ ਬਲਕਿ ਧਰਮ ਨਿਰਪੱਖ ਸ਼ਾਸਕ ਹੋਣ ਦਾ ਸਬੂਤ ਵੀ ਦਿੱਤਾ । ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਤਬਦੀਲ ਹੋ ਚੁੱਕੀ ਸੁਨਿਹਰੀ ਮਸਜਿਦ ਨੂੰ ਦੁਬਾਰਾ ਮੁਸਲਿਮ ਭਾਈਚਾਰੇ ਨੂੰ ਸਪੁਰਦ ਕਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੇ 4੦ ਸਾਲ ਦੇ ਸ਼ਾਸਨ ਦੌਰਾਨ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ । ਇਸੇ ਲਈ ਪਾਕਿਸਤਾਨ ਵਿੱਚ ਲਗਾਇਆ ਗਿਆ ਉਹਨਾਂ ਦਾ ਬੁੱਤ ਉਹਨਾਂ ਦੇ ਹਲੀਮੀ ਰਾਜ ਦੀ ਮਿਸਾਲ ਹੈ ।

Related Post