ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨਰਾਇਣ ਰਾਣੇ ਦਾ ਦਾਅਵਾ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਾ ਰੇਪ ਤੋਂ ਬਾਅਦ ਹੋਇਆ ਸੀ ਕਤਲ

By  Shaminder August 6th 2020 03:04 PM

ਸੁਸ਼ਾਂਤ ਸਿੰਘ ਰਾਜਪੂਤ ਅਤੇ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਸਾਨਿਆਲ ਖੁਦਕੁਸ਼ੀ ਮਾਮਲੇ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਰਾਇਣ ਰਾਣੇ ਦਾ ਕਹਿਣਾ ਹੈ ਕਿ ਦੋਨਾਂ ਦਾ ਕਤਲ ਕੀਤਾ ਗਿਆ ਹੈ ।ਨਰਾਇਣ ਰਾਣੇ ਵਰਤਮਾਨ ‘ਚ ਬੀਜੇਪੀ ਵੱਲੋਂ ਰਾਜਸਭਾ ਦੇ ਸਾਂਸਦ ਵੀ ਹਨ । ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਦੋਨਾਂ ਦੌ ਮੌਤ ਤੋਂ ਇੱਕ ਦਿਨ ਪਹਿਲਾਂ ਜੋ ਪਾਰਟੀ ਹੋਈ ਉਸ ‘ਚ ਕਿਹੜੇ ਕਿਹੜੇ ਲੋਕ ਸ਼ਾਮਿਲ ਸਨ।

Disha Saliyal Disha Saliyal

ਉਨ੍ਹਾਂ ਨੇ ਕਿਹਾ ਮੁੰਬਈ ਪੁਲਿਸ ਇੱਕ ਕੁਸ਼ਲ ਸੰਗਠਨ ਹੈ ਅਤੇ ਜਾਂਚ ਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ।ਪਰ ਪੁਲਿਸ ਸੱਤਾ ‘ਚ ਮੌਜੂਦ ‘ਚ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ।ਨਰਾਇਣ ਰਾਣੇ ਨੇ ਅੱਗੇ ਆਖਿਆ ਕਿ ‘8 ਅਤੇ 13 ਜੂਨ ਨੂੰ ਹੋਈ ਪਾਰਟੀ ‘ਚ ਕੌਣ-ਕੋਣ ਲੋਕ ਸ਼ਾਮਿਲ ਸਨ ਇਸ ਦਾ ਪਤਾ ਲਗਾਉਣਾ ਚਾਹੀਦਾ ਹੈ ।ਕਿਉਂਕਿ ਇਸ ਪਾਰਟੀ ‘ਚ ਮਹਾਰਾਸ਼ਟਰ ਸਰਕਾਰ ਦਾ ਇੱਕ ਯੁਵਾ ਮੰਤਰੀ ਵੀ ਸ਼ਾਮਿਲ ਹੋਇਆ ਸੀ । ਰਾਣੇ ਦਾ ਕਹਿਣਾ ਹੈ ਕਿ 8 ਜੂਨ ਦਿਸ਼ਾ ਸਾਨਿਆਲ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਬਾਅਦ ‘ਚ ਉਸ ਦਾ ਕਤਲ ਕਰ ਦਿੱਤਾ ਗਿਆ । ਇਸ ਤੋਂ ਬਾਅਦ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਕਰ ਦਿੱਤਾ ਗਿਆ ।ਉਨ੍ਹਾਂ ਨੇ ਦੋਵਾਂ ਘਟਨਾਵਾਂ ਦਾ ਆਪਸ ‘ਚ ਸਬੰਧ ਦੱਸਿਆ ਹੈ ।

Related Post