ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਕੰਬੇ ਪਾਕਿਸਤਾਨੀ ਅਦਾਕਾਰ, ਡਰ ਕੇ ਕੀਤੇ ਇਹ ਟਵੀਟ 

By  Rupinder Kaler February 27th 2019 12:15 PM

ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਕੈਂਪਾਂ ਵਿੱਚ ਲੁਕੇ ਹੋਏ ਦੋ ਤਿੰਨ ਸੌ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ । ਖ਼ਬਰਾਂ ਦੀ ਮੰਨੀਏ ਤਾਂ ਭਾਰਤੀ ਹਵਾਈ ਫੌਜ ਨੇ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਇੱਕ ਹਜ਼ਾਰ ਕਿਲੋਗ੍ਰਾਮ ਦੇ ਗੋਲੇ ਦਾਗੇ ਹਨ । ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ ।ਬਾਲੀਵੁੱਡ ਦੇ ਕਈ ਅਦਾਕਾਰਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਟਵੀਟ ਕਰਕੇ ਜਿੱਥੇ ਗਰਮ ਜੋਸ਼ੀ ਦਿਖਾਈ ਹੈ ਉੱਥੇ ਹਵਾਈ ਫੌਜ ਦਾ ਹੌਸਲਾ ਵੀ ਵਧਾਇਆ ਹੈ । ਪਰ ਇਸ ਸਭ ਦੇ ਚਲਦੇ ਪਾਕਿਸਤਾਨੀ ਅਦਾਕਾਰਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਰਿਐਕਸ਼ਨ ਦਿੱਤਾ ਹੈ । ਸ਼ਾਹਰੁਖ ਖਾਨ ਨਾਲ ਫ਼ਿਲਮ ਰਈਸ ਵਿੱਚ ਨਜ਼ਰ ਆਈ ਅਦਾਕਾਰਾ ਮਾਹਿਰਾ ਖਾਨ ਨੇ ਟਵੀਟ ਕਰਕੇ ਲਿਖਿਆ ਹੈ 'ਇਸ ਤੋਂ ਬੁਰਾ ਕੁਝ ਨਹੀਂ, ਯੁੱਧ ਕਰਨਾਂ ਸਭ ਤੋਂ ਵੱਡੀ ਮੂਰਖਤਾ ਹੈ, ਸਮਝਦਾਰ ਬਣੋ' ਮਾਹਿਰਾ ਖਾਨ ਨੇ ਇਹ ਟਵੀਟ ਪਾਕਿਸਤਾਨ ਦੀ ਲੇਖਿਕਾ ਤੇ ਸਾਬਕਾ ਪਾਕਿ ਪ੍ਰਧਾਨ ਮੰਤਰੀ ਜੁਲਫਿਕਾਰ ਅਲੀ ਭੂਟੋ ਦੀ ਪੋਤੀ ਫਾਤਿਮਾ ਭੂਟੋ ਦੇ ਟਵੀਟ ਤੇ ਰੀਟਵੀਟ ਕਰਕੇ ਲਿਖਿਆ ਹੈ । ਫਾਤਿਮਾ ਨੇ ਲਿਖਿਆ ਸੀ ਕਿ 'ਇਸ ਤੋਂ ਬੁਰਾ ਕੁਝ ਨਹੀਂ ਕਿ ਲੋਕ ਯੁੱਧ ਨੂੰ ਚੀਅਰ ਕਰ ਰਹੇ ਹਨ'

https://twitter.com/TheMahiraKhan/status/1100387358573248513

ਮਾਹਿਰਾ ਖਾਨ ਤੋਂ ਇਲਾਵਾ 'ਸਨਮ ਤੇਰੀ ਕਸਮ' ਵਿੱਚ ਨਜ਼ਰ ਆਈ ਅਦਾਕਾਰਾ ਮਾਵਰਾ ਹੋਕੇਨ ਨੇ ਕਿਹਾ ਹੈ 'ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ, ਇਹ ਸਮਾਂ ਹੈ ਇਨਸਾਨੀਅਤ ਸਮਝਣ ਦਾ, ਮੀਡੀਆ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਕਿ ਉਹ ਗੱਲ ਨੂੰ ਸਹੀ ਤਰੀਕੇ ਨਾਲ ਪੇਸ਼ ਕਰੇ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸ਼ਾਂਤੀ ਬਣਾਈ ਰੱਖੀਏ ਤੇ ਮੈਂ ਹਮੇਸ਼ਾ ਸ਼ਾਂਤੀ ਦੀ ਪ੍ਰਾਥਨਾ ਕਰਦੀ ਹਾਂ ।'

https://twitter.com/MawraHocane/status/1100366291293081600

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤੀ ਫ਼ਿਲਮ ਇੰਡਸਟਰੀ ਨੇ ਪਾਕਿਸਤਾਨੀ ਅਦਾਕਾਰਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਸਲਮਾਨ ਖਾਨ ਨੇ ਆਪਣੀ ਫ਼ਿਲਮ ਨੋਟਬੁੱਕ ਵਿੱਚੋਂ ਪਾਕਿਸਤਾਨੀ ਗਾਇਕ ਦਾ ਗੀਤ ਹਟਾ ਦਿੱਤਾ ਹੈ ।

https://twitter.com/fahadmustafa26/status/1100360242955800576

Related Post