ਸ਼ਹਿਨਾਜ਼ ਗਿੱਲ ਦੀ ਲੜਾਈ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ

By  Rupinder Kaler October 5th 2019 10:30 AM

ਇੱਕ ਨਿੱਜੀ ਚੈਨਲ ਤੇ ਚੱਲ ਰਹੇ ਹਨ ਇੱਕ ਸ਼ੋਅ ਵਿੱਚ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਖੂਬ ਰੌਣਕਾਂ ਲਗਾਈਆਂ ਹੋਈਆਂ ਹਨ ।ਇੱਥੇ ਹੀ ਬਸ ਨਹੀਂ ਸ਼ਹਿਨਾਜ਼ ਗਿੱਲ ਦੀ ਲੜਾਈ ਵੀ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ । ਇਸ ਸ਼ੋਅ ਵਿੱਚ ਪਾਰਸ ਜਿੱਥੇ ਅਜੇ ਤਕ ਸ਼ਹਿਨਾਜ਼ ਤੇ ਮਾਹਿਰਾ ਦੇ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਇਸ ਸੀਜ਼ਨ ਦੇ ਪਹਿਲੇ ਟ੍ਰਾਈਐਂਗਲ ਨੂੰ ਲੈ ਕੇ ਦੋਹਾਂ ਵਿੱਚ ਕੈਟਫਾਈਟ ਵੀ ਦੇਖਣ ਨੂੰ ਮਿਲ ਰਹੀ ਹੈ ।

https://www.instagram.com/p/B3Ch9vbJMqo/

ਸ਼ਹਿਨਾਜ਼ ਤੇ ਮਾਹਿਰਾ ਦੀ ਲੜਾਈ ਲਗਾਤਾਰ ਵੱਧ ਦੀ ਜਾ ਰਹੀ ਹੈ ।ਅਸਲ ‘ਚ ਮਾਹਿਰਾ ਨੂੰ ਲੱਗਿਆ ਕਿ ਪਾਰਸ ਉਨ੍ਹਾਂ ਨਾਲ ਗੱਲ ਕਰਦੇ ਹਨ ਤਾਂ ਸ਼ਹਿਨਾਜ਼ ਨੂੰ ਬੁਰਾ ਲੱਗਦਾ ਹੈ।

https://www.instagram.com/p/B27Db6EJmLt/

ਉੱਥੇ ਹੀ ਸ਼ਹਿਨਾਜ਼, ਪਾਰਸ ਨੂੰ ਮਾਹਿਰਾ ਦਾ ਬੁਆਏ-ਫਰੈਂਡ ਕਹਿ ਕੇ ਬੁਲਾਉਂਦੀ ਹੈ। ਇਹ ਮਾਹਿਰਾ ਨੂੰ ਬਿਲਕੁਲ ਪਸੰਦ ਨਹੀ ਆਉਂਦੀ ਤੇ ਦੋਵਾਂ ‘ਚ ਲੜਾਈ ਹੋ ਜਾਂਦੀ ਹੈ। ਇਹ ਲੜਾਈ ਕਿਸ ਹੱਦ ਤੱਕ ਵੱਧਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।

https://www.instagram.com/p/B3L7Q84AuvJ/?utm_source=ig_embed&utm_campaign=dlfix

Related Post