ਸ਼ਹੀਦਾਂ ਦੀਆਂ ਮਾਂਵਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਅਫ਼ਸਾਨਾ ਖ਼ਾਨ ਦਾ ਨਵਾਂ ਗਾਣਾ

By  Rupinder Kaler June 20th 2020 05:17 PM

ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਵਿੱਚ ਭਾਰਤ ਦੇ ਕਰਨਲ ਸਮੇਤ ਸ਼ਹੀਦ ਹੋਏ 20 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਗਾਇਕਾ ਅਫਸਾਨਾ ਖ਼ਾਨ ਨੇ ਗਾਣਾ ਰਿਲੀਜ਼ ਕੀਤਾ ਹੈ । ਇਸ ਗਾਣੇ ਵਿੱਚ ਅਫ਼ਸਾਨਾ ਖ਼ਾਨ ਨੇ ਉਹਨਾਂ ਪਰਿਵਾਰਾਂ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ, ਜਿਨ੍ਹਾਂ ਦੇ ਜਵਾਨ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ ।

https://www.instagram.com/p/CBp9EMdg5F6/

ਅਫਸਾਨਾ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ 'ਚ ਸਾਮਣੇ ਰੱਖਦਾ ਹੈ। ਅਫਸਾਨਾ ਖਾਨ ਦੀ ਬੁਲੰਦ ਆਵਾਜ਼ ਦੇ 'ਚ ਜਿਸ ਤਰ੍ਹਾਂ ਜਜ਼ਬਾਤ ਪੇਸ਼ ਕੀਤੇ ਗਏ ਹਨ ਉਹ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।

ਇਸ ਤੋਂ ਪਹਿਲਾਂ ਗਾਇਕ ਮਲਕੀਤ ਸਿੰਘ ਨੇ ਵੀ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ । ਉਹਨਾਂ ਨੇ ਸ਼ਹੀਦਾਂ ਨੂੰ ਸਮਰਪਿਤ ਇੱਕ ਗਾਣਾ ਗਾਇਆ ਹੈ, ਜਿਸ ਨੂੰ ਸੁਣ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ।

https://www.instagram.com/p/CBpdGx2H-wr/

Related Post