ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਦਰਅਸਲ',ਕਲਾਕਾਰਾਂ ਨੇ ਸਾਂਝੇ ਕੀਤੇ ਆਪਣੇ ਵਿਚਾਰ 

By  Shaminder August 9th 2019 11:19 AM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਦਰਅਸਲ' 'ਚ ਨਜਾਇਜ਼ ਸਬੰਧਾਂ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਫ਼ਿਲਮ ਪੀਟੀਸੀ ਪੰਜਾਬੀ 'ਤੇ ਦਿਖਾਈ ਜਾਵੇਗੀ । ਫ਼ਿਲਮ ਦੇ ਡਾਇਰੈਕਟਰ ਪਾਲੀ ਭੁਪਿੰਦਰ ਸਿੰਘ ਨੇ ਇਸ ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਲੂਣਾਂ ਅਤੇ ਪੂਰਨ ਦੀ ਮਿੱਥ ਕਥਾ ਦਾ ਮਾਡਰਨਾਈਜੇਸ਼ਨ ਹੈ ਅਤੇ ਨਵੇਂ ਜ਼ਮਾਨੇ ਦੇ ਮੁਤਾਬਿਕ ਇਸ ਫ਼ਿਲਮ ਨੂੰ ਬਣਾਇਆ ਗਿਆ ਹੈ ।

ਹੋਰ ਵੇਖੋ :ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਹਨ ਹਰ ਇੱਕ ਦੀ ਪਹਿਲੀ ਪਸੰਦ, ਗਾਇਕ ਮਿਲਿੰਦ ਗਾਬਾ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ

https://www.facebook.com/ptcpunjabi/videos/494181644666384/

ਬਿਲਕੁਲ ਬਦਲਿਆ ਹੋਇਆਂ ਕਨਸੈਪਟ ਇਸ ਕਹਾਣੀ ਦਾ ਨਜ਼ਰ ਆਏਗਾ । ਕਿਉਂਕਿ ਨਵੇਂ ਜ਼ਮਾਨੇ 'ਚ ਪੂਰਨ ਵੀ ਬਦਲਿਆ ਹੈ ਅਤੇ ਲੂਣਾਂ ਦੇ ਰੂਪ 'ਚ ਵੀ ਬਦਲਾਅ ਆਇਆ ਹੈ ।  ਇਸ ਫ਼ਿਲਮ ਨਾਲ ਜੁੜੇ ਕਲਾਕਾਰਾਂ ਨੇ ਆਪੋ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ । ਸਾਰੇ ਕਲਾਕਾਰਾਂ ਨੇ ਕਿਹਾ ਕਿ ਪਾਲੀ ਭੁਪਿੰਦਰ ਸਿੰਘ ਹੋਰਾਂ ਨਾਲ ਕੰਮ ਕਰਕੇ ਬਹੁਤ ਹੀ ਵਧੀਆ ਲੱਗਿਆ ਹੈ ।

noor kawar noor kawar

ਐਸੋਸੀਏਟ ਡਾਇਰੈਕਟਰ ਮਨਜੀਤ ਸਿੰਘ ਗਿੱਲ ਹਨ ।ਫ਼ਿਲਮ 'ਚ ਰਮਨ ਢਿੱਲੋਂ ਵੀ ਨਜ਼ਰ ਆਉਣਗੇ ਜੋ ਕਿ ਥਿਏਟਰ ਦੀ ਮੰਨੀ ਪ੍ਰਮੰਨੀ ਹਸਤੀ ਹਨ । ਇਸ ਫ਼ਿਲਮ 'ਚ ਨੌਕਰਾਣੀ ਦਾ ਕਿਰਦਾਰ ਨਿਭਾਇਆ ਹੈ ।

manjit singh gill manjit singh gill

ਨੂਰ ਕਵਰ ਜੋ ਕਿ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹੈ  ਲੂਣਾਂ ਦਾ ਕਿਰਦਾਰ ਨਿਭਾ ਰਹੇ ਹਨ । ਇਸ ਫ਼ਿਲਮ 'ਚ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਇੱਕ ਪੁਰਾਣੀ ਕਹਾਣੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਪਾਲੀ ਭੁਪਿੰਦਰ ਸਿੰਘ ਹੋਰਾਂ ਨੇ ਕੀਤੀ ਹੈ । ਇਹ ਫ਼ਿਲਮ  9 ਅਗਸਤ ਨੂੰ ਰਾਤ 8:30 ਵਜੇ ਵਿਖਾਈ ਜਾਵੇਗੀ ।

Related Post