ਭਿਆਨਕ ਗਰਮੀ ਵਿਚ ਬਿਨ੍ਹਾਂ ਕਮੀਜ਼ ਦੇ ਸ਼ੂਟ ਕਿੱਤੇ ਸੀ ਬੌਬੀ ਦਿਓਲ ਨੇ ਐਕਸ਼ਨ (VIDEO)

By  Gourav Kochhar June 1st 2018 04:53 PM -- Updated: June 1st 2018 04:54 PM

ਮਲਟੀਸਟਾਰਰ ਫਿਲਮ 'ਰੇਸ 3' ਦੀ ਮੇਕਿੰਗ ਵੀਡੀਓ ਰਿਲੀਜ਼ ਹੋ ਚੁੱਕੀ ਹੈ। ਇਸ ਨੂੰ 'ਸਲਮਾਨ ਖਾਨ ਫਿਲਮਸ' ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ। ਵੀਡੀਓ 'ਚ ਨਿਰਦੇਸ਼ਕ ਰੇਮੋ ਡਿਸੂਜ਼ਾ ਦਿਖ ਰਹੇ ਹਨ। ਵੀਡੀਓ 'ਚ ਇਹ ਸਾਫ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਅਸਲੀ ਲਗਜ਼ਰੀ ਕਾਰਾਂ ਨੂੰ ਧਮਾਕਿਆਂ 'ਚ ਉਡਾ ਦਿੱਤੀਆਂ ਤਾਂ ਕਿ ਸੀਨ ਜ਼ਿਆਦਾ ਤੋਂ ਜ਼ਿਆਦਾ ਅਸਲੀ ਲੱਗ ਸਕੇ। ਇਸ ਦੇ ਨਾਲ ਹੀ ਇਸ ਵੀਡੀਓ 'ਚ ਬੌਬੀ ਦਿਓਲ bobby deol ਅਤੇ ਅਨਿਲ ਕਪੂਰ ਸ਼ੂਟਿੰਗ ਦੌਰਾਨ ਗਰਮੀ ਤੋਂ ਬਚਣ ਦਾ ਇਕ ਦਿਲਚਸਪ ਤਰੀਕਾ ਅਜ਼ਮਾਉਂਦੇ ਨਜ਼ਰ ਆ ਰਹੇ ਹਨ।

ਵੀਡੀਓ 'ਚ ਦਿਖਾਇਆ ਗਿਆ ਹੈ ਕਿ ਅਬੂ ਧਾਬੀ 'ਚ ਤਪਾ ਦੇਣ ਵਾਲੀ ਗਰਮੀ ਤੋਂ ਬਚਣ ਲਈ ਬੌਬੀ ਦਿਓਲ bobby deol ਅਤੇ ਅਨਿਲ ਕਪੂਰ anil kapoor ਮੌਕਾ ਮਿਲਦੇ ਹੀ ਕੋਲ ਖੜ੍ਹੀ ਇਕ ਰਾਲਸ ਰਾਇਸ ਕਾਰ 'ਚ ਬੈਠ ਜਾਂਦੇ ਸਨ ਅਤੇ ਉਸ ਦਾ ਏ. ਸੀ. ਆਨ ਕਰ ਦਿੰਦੇ ਸਨ।

race 3 official trailer

ਸ਼ੂਟਿੰਗ ਸੈੱਟ 'ਤੇ ਲਗਜ਼ਰੀ ਕਾਰਾਂ ਮੌਜੂਦ ਸਨ ਅਤੇ ਉਨ੍ਹਾਂ 'ਚੋਂ ਹੀ ਇਕ ਸੀ ਆਲੀਸ਼ਾਨ ਗੱਡੀ, ਜਿਸ ਦਾ ਇਸਤੇਮਾਲ ਅਨਿਲ ਅਤੇ ਬੌਬੀ bobby deol ਨੇ ਗਰਮੀ ਤੋਂ ਬਚਣ ਲਈ ਕੀਤਾ। ਵੀਡੀਓ 'ਚ ਰੇਮੋ ਡਿਸੂਜ਼ਾ ਨੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਨੂੰ ਗੱਡੀਆਂ ਬਹੁਤ ਪਸੰਦ ਸਨ ਅਤੇ ਉਹ ਆਪਣੇ ਘਰ 'ਚ ਆਲੀਸ਼ਾਨ ਗੱਡੀਆਂ ਦੀਆਂ ਤਸਵੀਰਾਂ ਲਗਾਇਆ ਕਰਦੇ ਹਨ। ਰੇਮੋ ਨੇ ਕਿਹਾ— ''ਮੈਂ ਉਨ੍ਹਾਂ ਸਾਰੀਆਂ ਗੱਡੀਆਂ ਨੂੰ ਇਸ ਫਿਲਮ 'ਚ ਇਸਤੇਮਾਲ ਕੀਤਾ ਹੈ, ਜਿਨ੍ਹਾਂ ਦੇ ਮੇਰੇ ਕੋਲ੍ਹ ਪੋਸਟਰ ਹੁੰਦੇ ਸਨ। ਵੀਡੀਓ 'ਚ ਇਹ ਵੀ ਦੱਸਿਆ ਗਿਆ ਹੈ ਕਿ ਅਜਿਹੀ ਕੋਈ ਵੀ ਬ੍ਰਾਂਡੇਡ ਅਤੇ ਵੱਡੀ ਕਾਰ ਨਹੀਂ, ਜਿਸ ਨੂੰ ਫਿਲਮ 'ਚ ਇਸਤੇਮਾਲ ਨਾ ਕੀਤਾ ਗਿਆ ਹੋਵੇ।''

https://www.youtube.com/watch?v=tlMYVJV7YHM

bobby deol

Related Post