'ਸੁਰੱਈਆ' ਲਈ ਕੈਟਰੀਨਾ ਨੇ ਕੀਤੀ ਕਿੰਨੀ ਮਿਹਨਤ ਵੇਖੋ 'ਸੁਰੱਈਆ' ਦੀ ਮੇਕਿੰਗ ਵੀਡਿਓ 

By  Shaminder October 26th 2018 01:00 PM

ਠੱਗਸ ਆਫ ਹਿੰਦੁਸਤਾਨ ਦੇ ਦੂਜੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਟਾਈਟਲ 'ਸੁਰੱਈਆ' ਹੈ । ਜਿਸ 'ਚ ਕੈਟਰੀਨਾ ਕੈਫ ਨਾਲ ਆਮਿਰ ਖਾਨ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਨੇ ਪਰ ਇਸ ਗੀਤ ਲਈ ਕੈਟਰੀਨਾ ਨੇ ਕਾਫੀ ਮਿਹਨਤ ਕੀਤੀ ਹੈ । ਇਸ ਰਿਹਰਸਲ ਨੂੰ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਲਈ ਕੈਟਰੀਨਾ ਨੇ ਕਿੰਨਾ ਪਸੀਨਾ ਵਹਾਇਆ ਹੈ ਅਤੇ ਉਨ੍ਹਾਂ ਦੀ ਕਲਾਸ ਲਈ ਹੈ ਪ੍ਰਭੂ ਦੇਵਾ ਨੇ ।

ਹੋਰ ਵੇਖੋ : ਕੈਟਰੀਨਾ ਕੈਫ ਨੇ ਫ਼ਿਲਮ “ਭਾਰਤ” ਦੇ ਸੈੱਟ ਤੋਂ ਸਾਂਝਾ ਕੀਤੀ ਇਹ ਵੀਡੀਓ

katrina katrina

ਇਸ ਗਾਣੇ ਨੂੰ ਮੇਕਰਸ ਫ਼ਿਲਮ ਦੇ ਨਾਲ ਹੀ ਰਿਲੀਜ਼ ਕਰਨ ਦਾ ਪਲਾਨ ਕਰੀ ਬੈਠੇ ਹਨ। ਗਾਣੇ ਦਾ ਟਾਈਟਲ ‘ਸੁਰੱਈਆ’ ਹੈ ਜਿਸ ‘ਚ ਇੱਕ ਵਾਰ ਫੇਰ ਕੈਟਰੀਨਾ ਨਾਲ ਆਮਿਰ ਖ਼ਾਨ ਠੁਮਕੇ ਲਾਉਂਦੇ ਨਜ਼ਰ ਆ ਰਹੇ ਹਨ।

https://www.instagram.com/p/BpYj3W2l4WZ/?hl=en&taken-by=katrinakaif

ਗਾਣੇ ਦਾ ਟੀਜ਼ਰ ਰਿਲੀਜ਼ ਕਰਨ ਤੋਂ ਬਾਅਦ ਮੇਕਰਸ ਨੇ ‘ਸੁਰੱਈਆ’ ਦਾ ਮੇਕਿੰਗ ਵੀਡੀਓ ਜਾਰੀ ਕੀਤਾ ਹੈ। ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਭੂ ਦੇਵਾ ਉਨ੍ਹਾਂ ਨੂੰ ਡਾਂਸ ਦੇ ਸਟੈੱਪ ਸਿਖਾ ਰਹੇ ਨੇ ।ਇਸ ਗੀਤ ਦੇ ਬੋਲ ਅਮਿਤਾਭ ਭੱਟਾਚਾਰਿਆ ਨੇ ਲਿਖੇ ਨੇ ਜਦਕਿ ਅਵਾਜ਼ ਦਿੱਤੀ ਹੈ ਵਿਸ਼ਾਲ ਡਡਵਾਨੀ ਅਤੇ ਸ਼੍ਰੇਆ ਘੋਸ਼ਾਲ ਨੇ। ਫ਼ਿਲਮ ‘ਠਗਸ ਆਫ ਹਿੰਦੁਸਤਾਨ’ ‘ਚ ਕੈਟ ਵੀ ਸੁਰੱਈਆ ਦਾ ਕਿਰਦਾਰ ਨਿਭਾਅ ਰਹੀ ਹੈ।

katrina katrina

ਰਿਹਰਸਲ ਵੀਡੀਓ ‘ਚ ਸੁਰੱਈਆ ਦੇ ਕਿਰਦਾਰ ਲਈ ਕੈਟਰੀਨਾ ਡਾਂਸ ਮੂਵਜ਼ ਕਰਦੀ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਕੋਰੀਓਗ੍ਰਾਫ ਕੀਤਾ ਹੈ। ਕੈਟਰੀਨਾ ਨੂੰ ਉਂਜ ਪ੍ਰਭੂਦੇਵਾ ਦਾ ‘ਮੁਕਾਬਲਾ’ ਗਾਣਾ ਕਾਫੀ ਪਸੰਦ ਵੀ ਹੈ।

Related Post