ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਕੁਝ ਕਹਿ ਨਹੀਂ ਸਕਦੇ’ ਦਾ ਦੇਖੋ ਮੇਕਿੰਗ ਵੀਡੀਓ

By  Rupinder Kaler September 5th 2019 05:39 PM

ਪੀਟੀਸੀ ਬਾਕਸ ਆਫ਼ਿਸ ਵਿੱਚ ਹਰ ਵਾਰ ਨਵੀਂ ਕਹਾਣੀ ਦਿਖਾਈ ਜਾਂਦੀ ਹੈ ਇਸ ਵਾਰ ਕਮੇਡੀ ਫ਼ਿਲਮ ‘ਕੁਝ ਕਹਿ ਨਹੀਂ ਸਕਦੇ’ ਦਿਖਾਈ ਜਾ ਰਹੀ ਹੈ । ਹਰਜੀਤ ਸਿੰਘ ਦੀ ਇਸ ਫ਼ਿਲਮ ਵਿੱਚ ਗਰਜਾਂ ਦੇ ਰਿਸ਼ਤਿਆਂ ਨੂੰ ਪੇਸ਼ ਕੀਤਾ ਗਿਆ ਹੈ । ਫ਼ਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਆਪਣੀਆਂ ਗਰਜ਼ਾਂ ਨੂੰ ਪੂਰਾ ਕਰਨ ਲਈ, ਕਿਸੇ ਵੀ ਰਿਸ਼ਤੇ ਨੂੰ ਭੁਲਾ ਜਾਂਦੇ ਹਨ ।

ਇਸ ਫ਼ਿਲਮ ਰਾਹੀਂ ਇਹਨਾਂ ਰਿਸ਼ਤਿਆਂ ਤੇ ਵਿਅੰਗ ਕੀਤਾ ਗਿਆ ਹੈ, ਉਹ ਵੀ ਕਮੇਡੀ ਦੇ ਨਾਲ । ਇਸ ਫ਼ਿਲਮ ਦੀ ਮੇਕਿੰਗ ਵੀਡੀਓ ਵਿੱਚ ਹਰਜਤਿ ਸਿੰਘ ਦੱਸਦੇ ਹਨ ਕਿ ਇਸ ਫ਼ਿਲਮ ਨੂੰ ਬਨਾਉਣ ਦਾ ਆਈਡੀਆ ਕਿਸ ਤਰ੍ਹਾਂ ਉਹਨਾਂ ਦੇ ਜ਼ਿਹਨ ਵਿੱਚ ਆਇਆ ਸੀ ।

ਫ਼ਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰ ਵੀ ਦੱਸਦੇ ਹਨ ਕਿ ਜਿਨ੍ਹਾਂ ਮਜ਼ਾ ਉਹਨਾਂ ਨੂੰ ਫ਼ਿਲਮ ਵਿੱਚ ਕੰਮ ਕਰਕੇ ਆਇਆ ਹੈ ਉਸ ਤੋਂ ਕਿਤੇ ਵੱਧ ਮਜ਼ਾ ਦਰਸ਼ਕਾਂ ਨੂੰ ਫ਼ਿਲਮ ਦੇਖਕੇ ਆਵੇਗਾ । ਸੋ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਕੁਝ ਕਹਿ ਨਹੀਂ ਸਕਦੇ’ 6 ਸਤੰਬਰ ਨੂੰ ਰਾਤ 8.00 ਜਜੇ ਸਿਰਫ ਪੀਟੀਸੀ ਪੰਜਾਬੀ ’ਤੇ ।

Related Post