ਲੜਾਈ ਦੇ ਮੈਦਾਨ 'ਚ ਤਬਦੀਲ ਕਲਾਸ ਰੂਮ, ਵੇਖੋ ਕਲਾਸ ਰੂਮ 'ਚ ਵਿਦਿਆਰਥੀਆਂ ਦਾ ਪੰਗਾ 

By  Shaminder October 5th 2018 07:22 AM -- Updated: October 5th 2018 07:40 AM

ਕਲਾਸ ਰੂਮ 'ਚ ਵਿਦਿਆਰਥੀਆਂ ਦਾ ਪੰਗਾ ਪੈ ਗਿਆ ਅਤੇ ਜਲਦ ਹੀ ਵਿੱਦਿਆ ਦਾ ਮੰਦਰ ਕਿਹਾ ਜਾਣ ਵਾਲਾ ਕਾਲਜ ਦਾ ਇਹ ਕਲਾਸ ਰੂਮ ਲੜਾਈ ਦੇ ਮੈਦਾਨ 'ਚ ਤਬਦੀਲ ਹੋ ਗਿਆ ।ਕਲਾਸ ਰੂਮ 'ਚ ਪੰਗਾ ! ਨਹੀਂ ਸਮਝੇ ! ਜੀ ਅਸੀਂ ਗੱਲ ਕਰ ਰਹੇ ਹਾਂ 'ਯਾਰ ਜਿਗਰੀ ਕਸੂਤੀ ਡਿਗਰੀ' ਦੀ ਵੈੱਬ ਸੀਰੀਜ਼ ਦੇ ਤੀਜੇ ਭਾਗ ਦੀ ਜੋ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ।

ਹੋਰ ਵੇਖੋ : ਬਲਜੀਤ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਸ਼ਾਇਰ’, ਸ਼ੈਰੀ ਮਾਨ ਦੇ ਸਾਂਝਾ ਕੀਤਾ ਪੋਸਟਰ

https://www.youtube.com/watch?v=gAmXFZ9CsTw

ਸ਼ੈਰੀ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਗੀਤ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਗੀਤ ਦੇ ਵੀਡਿਓ ਨੂੰ ਬਨਾਉਣ ਲਈ ਕਈ ਕਲਾਕਾਰਾਂ ਨੇ ਮਿਹਨਤ ਕੀਤੀ । ਇਨ੍ਹਾਂ ਕਲਾਕਾਰਾਂ ਨੇ ਪਰਦੇ ਦੇ ਪਿੱਛੇ ਇਸ ਗੀਤ ਦੇ ਇੱਕ-ਇੱਕ ਸੀਨ ਨੂੰ ਫਿਲਮਾਉਣ ਲਈ ਕਿੰਨੀ ਮਿਹਨਤ ਕੀਤੀ ਹੈ ਇਸ ਨੂੰ ਦਰਸਾਉਂਦੇ ਕਈ ਵੀਡਿਓ ਪਹਿਲਾਂ ਵੀ ਵੈੱਬ ਸੀਰੀਜ਼ ਦੇ ਤਹਿਤ ਜਾਰੀ ਕੀਤੇ ਗਏ ਸਨ ਅਤੇ ਹੁਣ ਮੁੜ ਤੋਂ ਇਸ ਗੀਤ ਦੀ ਮੇਕਿੰਗ ਦਾ ਤੀਜਾ ਭਾਗ ਜਾਰੀ ਕੀਤਾ ਗਿਆ ਹੈ । ਜਿਸ 'ਚ ਇਨ੍ਹਾਂ ਕਲਾਕਾਰਾਂ ਦੀ ਮਿਹਨਤ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ ।

sharry maan

ਇਸ ਗੀਤ 'ਚ ਇਨ੍ਹਾਂ ਕਲਾਕਾਰਾਂ ਨੇ ਸਮੇਂ ,ਸਥਾਨ ਅਤੇ ਸਿਚੁਏਸ਼ਨ ਦਾ ਖਿਆਲ ਰੱਖਦੇ ਹੋਏ ਜਿਸ ਤਰ੍ਹਾਂ ਦੀ  ਡਾਇਲਾਗ ਡਿਲੀਵਰੀ 'ਤੇ ਧਿਆਨ ਦਿੱਤਾ ਹੈ ਉਹ  ਬਾਕਮਾਲ ਹੈ ।ਕਿਉਂਕਿ ਇਨ੍ਹਾਂ ਕਲਾਕਾਰਾਂ ਦੀ ਮਿਹਨਤ ਜਦੋਂ ਪਰਦੇ 'ਤੇ ਆਈ ਤਾਂ ਹਰ ਕੋਈ ਅਸ਼-ਅਸ਼ ਕਰ ਉੱਠਿਆ ਅਤੇ ਜਿੱਥੇ ਇਸ ਗੀਤ ਨੂੰ ਖੂਬ ਵਾਹ-ਵਾਹੀ ਮਿਲੀ । ਉੱਥੇ ਇਸ ਦੇ ਵੀਡਿਓ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸ ਗੀਤ 'ਚ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ ਜਿਸ 'ਚ ਸੁੱਖੀ ਪਾਤੜਾਂ,ਸੁਖਚੈਨ ਸਿੰਘ,ਚਮਕੌਰ ਬਿੱਲਾ ਸਣੇ ਕਈਆਂ ਕਲਾਕਾਰਾਂ ਨੇ ਆਪਣੀ ਅਦਾਕਾਰੀ ਨੂੰ ਵਿਖਾਇਆ ਹੈ । ਉੱਥੇ ਹੀ ਸਾਰੰਗ ਸਿਕੰਦਰ ਨੇ ਵੀ ਬਿਹਤਰੀਨ ਕੰਮ ਕੀਤਾ ਹੈ । ਇਨ੍ਹਾਂ ਸਾਰਿਆਂ ਨੇ ਜਿੱਥੇ ਇਸ ਗੀਤ ਲਈ ਬਹੁਤ ਮਿਹਨਤ ਕੀਤੀ ,ਇਸਦੇ ਨਾਲ ਹੀ ਸ਼ੂਟਿੰਗ ਦੌਰਾਨ ਖੂਬ ਮੌਜ ਮਸਤੀ ਵੀ ਕੀਤੀ । ਤੁਸੀਂ ਵੀ ਵੇਖੋ ਇਸ ਵੀਡਿਓ ਨੂੰ ।

 

Related Post