ਇਸ ਦਿਨ ਹੋਵੇਗਾ ਅਰਜੁਨ ਕਪੂਰ ਤੇ ਮਲਾਇਕਾ ਦਾ ਵਿਆਹ !

By  Rupinder Kaler March 27th 2019 05:35 PM

ਬਾਲੀਵੁੱਡ ਐਕਟਰੈੱਸ ਮਲਾਇਕਾ  ਏਨੀਂ ਦਿਨੀਂ ਅਰਜੁਨ ਕਪੂਰ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਆਏ ਦਿਨ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਹ ਜੋੜੀ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ । ਇਸ ਸਭ ਦੇ ਚਲਦੇ ਦੋਹਾਂ ਦੇ ਵਿਆਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ।

Arjun kapoor and malaika Arjun kapoor and malaika

ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਅਗਲੇ ਮਹੀਨੇ ਵਿਆਹ ਕਰ ਸਕਦੇ ਹਨ । ਇਸ ਸਬੰਧ ਵਿੱਚ ਅਰਜੁਨ ਤੇ ਮਲਾਇਕਾ ਨੇ ਹਾਲੇ ਕੋਈ ਐਲਾਨ ਨਹੀਂ ਕੀਤਾ ਪਰ ਇੱਕ ਵੈਬਸਾਇਟ ਦੀ ਰਿਪੋਰਟ ਮੁਤਾਬਿਕ ਅਰਜੁਨ ਤੇ ਮਲਾਇਕਾ 19 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ ।

Arjun Kapoor hides his face Arjun Kapoor hides his face

ਖ਼ਬਰਾਂ ਦੀ ਮੰਨੀਏ ਤਾਂ ਇਸ ਵਿਆਹ ਵਿੱਚ ਇਸ ਜੋੜੀ ਦੇ ਕਰੀਬੀ ਦੋਸਤ ਸ਼ਾਮਿਲ ਹੋਣਗੇ । ਇਸ ਵਿਆਹ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਰਣਵੀਰ ਸਿੰਘ ਤੇ ਦੀਪਿਕਾ ਪਾਦੂਕੌਣ ਨੂੰ ਸੱਦਾ ਭੇਜਿਆ ਗਿਆ ਹੈ ।

Related Post