ਮਲਾਇਕਾ ਅਰੋੜਾ ਨੇ ਕੁਝ ਇਸ ਅੰਦਾਜ਼ ਵਿੱਚ ਮਨਾਇਆ ਅਰਜੁਨ ਕਪੂਰ ਦਾ ਜਨਮ ਦਿਨ

By  Rupinder Kaler June 27th 2019 06:29 PM

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਆਖਿਰਕਾਰ ਇਹ ਕਬੂਲ ਕਰ ਹੀ ਲਿਆ ਹੈ ਕਿ ਅਰਜੁਨ ਕਪੂਰ ਨਾਲ ਉਸ ਦਾ ਇਸ਼ਕ ਚੱਲ ਰਿਹਾ ਹੈ । ਬੀਤੇ ਦਿਨ ਅਰਜੁਨ ਕਪੂਰ ਦਾ ਜਨਮ ਦਿਨ ਸੀ। ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੋਵੇਂ ਦੋ ਦਿਨ ਪਹਿਲਾਂ ਹੀ ਵਿਦੇਸ਼ੀ ਦੌਰੇ 'ਤੇ ਨਿਕਲੇ ਸਨ । ਇਸ ਤੋਂ ਬਾਅਦ ਮਲਾਇਕਾ ਨੇ ਕੁਝ ਤਸਵੀਰਾਂ ਸ਼ੇਅਰ ਕਰ ਜਾਣਕਾਰੀ ਦਿੱਤੀ ਕਿ ਦੋਵੇਂ ਨਿਊਯਾਰਕ 'ਚ ਸਕੂਨ ਦੇ ਪਲ ਬਿਤਾ ਰਹੇ ਹਨ।

https://www.instagram.com/p/BzLhmO-BuLJ/

ਬੀਤੇ ਦਿਨੀਂ ਅਰਜੁਨ ਕਪੂਰ ਨੂੰ ਬੀ-ਟਾਊਨ ਸਟਾਰਸ ਨੇ ਬਰਥਡੇ ਵਿਸ਼ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਮਲਾਇਕਾ ਨੇ ਅਰਜੁਨ ਕਪੂਰ ਨਾਲ ਇੱਕ ਖਾਸ ਤਸਵੀਰ ਸ਼ੇਅਰ ਕਰ ਉਸ ਨੂੰ ਜਨਮ ਦਿਨ ਵਿਸ਼ ਕੀਤਾ। ਮਲਾਇਕਾ ਦੀ ਇਸ ਫੋਟੋ ਨੂੰ ਦੇਖਦੇ ਹੀ ਇੰਟਰਨੈੱਟ ਦੀ ਦੁਨੀਆ 'ਚ ਹੰਗਾਮਾ ਮੱਚ ਗਿਆ। ਕੁਝ ਹੀ ਘੰਟਿਆਂ 'ਚ ਇਸ ਫੋਟੋ ਨੂੰ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕਰ ਦਿੱਤਾ।

https://www.instagram.com/p/ByH2U6MBzFn/

ਮਲਾਇਕਾ ਤੇ ਅਰਜੁਨ ਨੂੰ ਦੋ ਦਿਨ ਪਹਿਲਾਂ ਹੀ ਇਕੱਠੇ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ ਸੀ। ਇਸ ਦੌਰਾਨ ਮਲਾਇਕਾ ਨੇ ਰੈੱਡ ਕਲਰ ਦੀ ਪੈਂਟ ਪਾਈ ਸੀ। ਇਸ ਤੋਂ ਬਾਅਦ ਹੀ ਕਿਆਸ ਲੱਗ ਰਹੇ ਸੀ ਕਿ ਦੋਵੇਂ ਅਰਜੁਨ ਦਾ ਬਰਥਡੇ ਮਨਾਉਣ ਲਈ ਵਿਦੇਸ਼ ਜਾ ਰਹੇ ਹਨ।

Related Post