ਮਲਾਇਕਾ ਅਰੋੜਾ ਦੇ ਮਾਪਿਆਂ ਨੂੰ ਮਿਲਣ ਪਹੁੰਚਿਆ ਅਰਜੁਨ ਕਪੂਰ,ਦੋਵਾਂ ਦੇ ਵਿਆਹ ਦੀਆਂ ਅਫਵਾਹਾਂ ਨੇ ਫੜਿਆ ਜ਼ੋਰ 

By  Shaminder July 29th 2019 11:14 AM

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ । ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਕਈ ਵਾਰ ਤੂਲ ਫੜਿਆ । ਪਰ ਦੋਵਾਂ ਨੇ ਸਿੱਧੇ ਤੌਰ 'ਤੇ ਵਿਆਹ ਨੂੰ ਲੈ ਕੇ ਮੀਡੀਆ ਨਾਲ ਕਦੇ ਵੀ ਕੋਈ ਗੱਲਬਾਤ ਨਹੀਂ ਕੀਤੀ । ਪਿੱਛੇ ਜਿਹੇ ਦੋਵੇਂ ਵਿਦੇਸ਼ 'ਚ ਛੁੱਟੀਆਂ ਬਿਤਾ ਕੇ ਪਰਤੇ ਹਨ । ਜਿਸ ਤੋਂ ਬਾਅਦ ਅਰਜੁਨ ਕਪੂਰ ਬੀਤੇ ਦਿਨ ਮਲਾਇਕਾ ਦੇ ਮਾਪਿਆਂ ਨੂੰ ਮਿਲਣ ਲਈ ਪਹੁੰਚੇ ।

ਹੋਰ ਵੇਖੋ :ਮਲਾਇਕਾ ਅਰੋੜਾ ਨੇ ਕੁਝ ਇਸ ਅੰਦਾਜ਼ ਵਿੱਚ ਮਨਾਇਆ ਅਰਜੁਨ ਕਪੂਰ ਦਾ ਜਨਮ ਦਿਨ

Image result for arjun kapoor met malaika arora father

ਬਸ ਫਿਰ ਇਸੇ ਤੋਂ ਬਾਅਦ ਦੋਵਾਂ ਦੇ ਵਿਆਹ ਨੂੰ ਲੈ ਕੇ ਅਫਵਾਹਾਂ  ਦਾ ਸ਼ੁਰੂ ਹੋ ਗਈਆਂ। ਅਰਜੁਨ ਕਪੂਰ ਨੂੰ ਮਲਾਇਕਾ ਅਰੋੜਾ ਦੇ ਘਰ ਦੇ ਬਾਹਰ ਉਨ੍ਹਾਂ ਦੇ ਪਿਤਾ ਦੇ ਨਾਲ ਵੇਖਿਆ ਗਿਆ ਸੀ ।ਉਨ੍ਹਾਂ ਦੇ ਪਿਤਾ ਅਨਿਲ ਅਰੋੜਾ ਅਰਜੁਨ ਕਪੂਰ ਨਾਲ ਨਜ਼ਰ ਆਏ ਸਨ ।

Image result for arjun kapoor met malaika arora father

ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ । ਹੁਣ ਅਰਜੁਨ ਕਪੂਰ ਉਂਝ ਹੀ ਮਲਾਇਕਾ ਦੇ ਘਰ ਪਹੁੰਚੇ ਜਾਂ ਫਿਰ ਕਿਸੇ ਖ਼ਾਸ ਮਕਸਦ ਨਾਲ । ਇਹ ਤਾਂ ਉਹ ਦੋਵੇਂ ਹੀ ਦੱਸ ਸਕਦੇ ਹਨ । ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਕਾਰਨ ਦੋਵਾਂ ਦੀ ਦੋਸਤੀ ਦੀ ਚਰਚਾ ਹੋ ਰਹੀ ਹੈ ।

.Image result for arjun kapoor met malaika arora father

Related Post