ਸੈਲਫੀ ਲੈਣ ਆਏ ਬਜ਼ੁਰਗ ਨਾਲ ਮਲਾਇਕਾ ਨੇ ਕੀਤਾ ਇਸ ਤਰ੍ਹਾਂ ਦਾ ਵਿਵਹਾਰ, ਲੋਕਾਂ ਨੇ ਵੀਡੀਓ ’ਤੇ ਲਿਆਂਦੀ ਕਮੈਂਟਾਂ ਦੀ ਹਨੇਰੀ

By  Rupinder Kaler November 14th 2019 12:33 PM

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਲੋਕ ਅਕਸਰ ਪਸੰਦ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ । ਵੀਡੀਓ ਵਿੱਚ ਮਲਾਇਕਾ ਇੱਕ ਬਜੁਰਗ ਦੇ ਨਾਲ ਨਜ਼ਰ ਆ ਰਹੀ ਹੈ ।

ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਉਹ ਜਿੰਮ ਜਾ ਰਹੀ ਸੀ । ਜਿੰਮ ਜਾਣ ਲਈ ਮਲਾਇਕਾ ਜਿਵਂੇ ਹੀ ਕਾਰ ਵਿੱਚੋਂ ਉਤਰੀ ਤਾਂ ਇੱਕ ਬਜੁਰਗ ਉਹਨਾਂ ਕੋਲ ਦੌੜ ਕੇ ਆਇਆ ਤੇ ਸੈਲਫੀ ਲੈਣ ਲੱਗਾ । ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਮਲਾਇਕਾ ਬਜੁਰਗ ਨੂੰ ਦੇਖ ਕੇ ਥੋੜੀ ਹੈਰਾਨ ਹੋ ਜਾਂਦੀ ਹੈ, ਪਰ ਇਸ ਤੋਂ ਬਾਅਦ ਉਹ ਸੈਲਫੀ ਕਲਿੱਕ ਕਰਦੀ ਹੈ ।

https://www.instagram.com/p/B4y72UFn7u3/?utm_source=ig_embed

ਸੈਲਫੀ ਲੈਣ ਤੋਂ ਬਾਅਦ ਬਜੁਰਗ ਮਲਾਇਕਾ ਨਾਲ ਹੱਥ ਮਿਲਾਉਦਾ ਹੈ ਪਰ ਮਲਾਇਕਾ ਮਨਾ ਕਰ ਕੇ ਨਿਕਲ ਜਾਂਦੀ ਹੈ । ਇਸ ਵੀਡੀਓ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਆਪਣੇ ਕਮੈਂਟ ਵਿੱਚ ਮਲਾਇਕਾ ਦੀ ਤਾਰੀਫ ਕਰ ਰਹੇ ਹਨ ਕੁਝ ਅਲੋਚਨਾ ।

https://www.instagram.com/p/B4tyRUcBM8j/

Related Post