ਅਦਾਕਾਰਾ ਮਲਾਇਕਾ ਅਰੋੜਾ ਨੇ ਅਰਬਾਜ਼ ਖ਼ਾਨ ਦੇ ਨਾਲ ਪੁੱਤ ਅਰਹਾਨ ਦੇ 18ਵੇਂ ਜਨਮ ਦਿਨ ‘ਤੇ ਖੂਬਸੂਰਤ ਵੀਡੀਓ ਕੀਤੀ ਸਾਂਝੀ
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ ।ਉਨ੍ਹਾਂ ਨੇ ਆਪਣੇ ਅੰਦਾਣ ਅਤੇ ਡਾਂਸ ਦੇ ਨਾਲ ਬਾਲੀਵੁੱਡ ਜਗਤ ‘ਚ ਵੱਖਰੀ ਪਛਾਣ ਬਨਾਉਣ ‘ਚ ਕੋਈ ਵੀ ਕਸਰ ਨਹੀਂ ਛੱਡੀ ।ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦੇ ਬੇਟੇ ਅਰਹਾਨ ਖ਼ਾਨ ਦਾ ਅੱਜ ਜਨਮ ਦਿਨ ਹੈ ।

ਇਸ ਖ਼ਾਸ ਮੌਕੇ ‘ਤੇ ਮਲਾਇਕਾ ਅਰੋੜਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਨੇ ਆਪਣੇ ਬੇਟੇ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਅਤੇ ਅਰਹਾਨ ਦੇ ਨਾਲ ਅਰਬਜ਼ ਵੀ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

ਮਲਾਇਕਾ ਨੇ ਕੁਝ ਸਮਾਂ ਪਹਿਲਾਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ । ਜਿਸ ਨੂੰ ਹੁਣ ਤੱਕ ਹਜ਼ਾਰ ਵਾਰ ਵੇਖਿਆ ਜਾ ਚੁੱਕਿਆ ਹੈ ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਉਨ੍ਹਾਂ ਦੇ ਫੈਨਸ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਦੱਸ ਦਈਏ ਕਿ ਮਲਾਇਕਾ ਅਰਬਾਜ਼ ਨਾਲੋਂ ਵੱਖ ਹੋ ਚੁੱਕੀ ਹੈ ਦੋਵਾਂ ਦਾ ਤਲਾਕ ਹੋ ਚੁੱਕਿਆ ਹੈ ।
View this post on Instagram