ਮਲਾਇਕਾ ਅਰੋੜਾ ਦਾ ਕੋਰੋਨਾ ਵਾਇਰਸ ਨੂੰ ਲੈ ਕੇ ਛਲਕਿਆ ਦਰਦ, ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀ ਪੋਸਟ ਪਾ ਕੇ ਆਈ ਚਰਚਾ ’ਚ

By  Rupinder Kaler September 14th 2020 10:32 AM -- Updated: September 14th 2020 02:12 PM

ਭਾਰਤ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ ਜਿੱਥੇ ਕੋਰੋਨਾ ਦੇ ਮਰੀਜ਼ ਸਭ ਤੋਂ ਜ਼ਿਆਦਾ ਹਨ । ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਦੇਸ਼ ਵਿੱਚ 47 ਲੱਖ ਦੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ, ਜਦੋਂ ਕਿ ਇੱਕ ਲੱਖ ਦੇ ਕਰੀਬ ਲੋਕ ਇਸ ਨਾਲ ਆਪਣੀ ਜਾਨ ਗਵਾ ਚੁੱਕੇ ਹਨ । ਅਜਿਹੇ ਹਲਾਤਾਂ ਵਿੱਚ ਆਮ ਲੋਕਾਂ ਦੇ ਨਾਲ ਨਾਲ ਕੋਰੋਨਾ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤਾਂ ਉਹ ਹੈ ਮਲਾਇਕਾ ਅਰੋੜਾ ।

ਉਹਨਾਂ ਨੇ ਵੈਕਸਿਨ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਮਲਾਇਕਾ ਨੇ ਲਿਖਿਆ ਹੈ ਕਿ ‘ਕੋਈ ਕੋਰੋਨਾ ਦੀ ਵੈਕਸੀਨ ਕੱਢ ਦਿਓ ਭਾਈ ਵਰਨਾ ਜਵਾਨੀ ਨਿਕਲ ਜਾਏਗੀ’ । ਅਦਾਕਾਰਾ ਦੀ ਇਸ ਪੋਸਟ ਤੇ ਲੋਕਾਂ ਵੱਲੋਂ ਖੂਬ ਕਮੈਂਟ ਵੀ ਕੀਤੇ ਜਾ ਰਹੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਹਾਲ ਹੀ ਵਿੱਚ ਕੋਰੋਨਾ ਪਾਜਟਿਵ ਪਾਈ ਗਈ ਹੈ, ਜਦੋਂ ਕਿ ਉਹਨਾਂ ਦੀ ਤਬੀਅਤ ਬਿਲਕੁਲ ਠੀਕ ਹੈ । ਮਲਾਇਕਾ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਹ ਕੋਰੋਨਾ ਪਾਜਟਿਵ ਹੈ । ਡਾਕਟਰਾਂ ਦੇ ਨਿਰਦੇਸ਼ ਮੁਤਾਬਿਕ ਉਹਨਾਂ ਨੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰੱਖਿਆ ਹੈ ।

Related Post