ਮਲਾਇਕਾ ਅਰੋੜਾ ਦੇ ਘਰ ਵੀ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, ਬਿਲਡਿੰਗ ਸੀਲ

By  Rupinder Kaler June 11th 2020 10:28 AM

ਕੋਰੋਨਾ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ, ਮੁੰਬਈ ਵਰਗੇ ਸ਼ਹਿਰ ਵਿੱਚ ਹਰ ਰੋਜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਇਸ ਸਭ ਦੇ ਚਲਦੇ ਮਲਾਇਕਾ ਅਰੋੜਾ ਦੀ ਬਿਲਡਿੰਗ ਵਿੱਚ ਵੀ ਕੋਰੋਨਾ ਦਾ ਮਰੀਜ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ । ਮਲਾਇਕਾ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਸਥਿਤ ਟਸਕਨੀ ਅਪਾਰਟਮੈਂਟ ਵਿੱਚ ਰਹਿੰਦੀ ਹੈ । ਕੋਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ ਬੀਐੱਮਸੀ ਨੇ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ ।

https://www.instagram.com/p/CAcyKD5BxiM/

ਮਲਾਇਕਾ ਆਪਣੇ ਬੇਟੇ ਨਾਲ ਇਕਾਂਤਵਾਸ ਵਿੱਚ ਰਹਿ ਰਹੀ ਹੈ । ਲਾਕਡਾਊਨ ਦੇ ਚਲਦੇ ਅਪਾਰਟਮੈਂਟ ਵਿੱਚ ਮਲਾਇਕਾ ਅਰੋੜਾ ਦੇ ਬੁਆਏਫ੍ਰੈਂਡ ਅਰਜੁਨ ਕਪੂਰ ਵੀ ਦੇਖੇ ਗਏ ਹਨ, ਜਿਹੜੇ ਕਿ ਮਲਾਇਕਾ ਨਾਲ ਟਾਈਮ ਸਪੈਂਡ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਦੀ ਗੱਲ ਕੀਤੀ ਜਾਵੇ ਤਾਂ ਬੋਨੀ ਕਪੂਰ ਤੇ ਫ਼ਿਲਮਕਾਰ ਕਰਣ ਜੌਹਰ ਦੇ ਘਰ ਕੰਮ ਕਰਨ ਵਾਲੇ ਨੌਕਰਾਂ ਵਿੱਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ ।

https://www.instagram.com/p/CBDH7AEBFYj/

ਇਸੇ ਤਰ੍ਹਾਂ ਵਿੱਕੀ ਕੌਸ਼ਲ ਦੀ ਬਿਲਡਿੰਗ ਵਿੱਚ ਵੀ ਕੋਰੋਨਾ ਨਾਲ ਗ੍ਰਸਤ ਇੱਕ ਬੱਚੀ ਪਾਈ ਗਈ ਸੀ, ਜਦੋਂ ਇਹ ਬੱਚੀ ਠੀਕ ਹੋ ਕੇ ਆਈ ਸੀ ਤਾਂ ਸਭ ਨੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ ਸੀ ।

https://www.instagram.com/p/CBQKQ2HAKm1/

Related Post