ਮਲਕੀਤ ਰੌਣੀ ਦਾ ਅੱਜ ਹੈ ਜਨਮ ਦਿਨ,ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਚੱਲਦਾ ਹੈ ਰੌਣੀ ਦੇ ਨਾਂਅ ਦਾ ਸਿੱਕਾ

By  Shaminder November 9th 2019 04:18 PM

ਮਲਕੀਤ ਰੌਣੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਦੋਸਤਾਂ ਮਿੱਤਰਾਂ ਅਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਦਾ ਜਨਮ ਰੋਪੜ 'ਚ ਹੋਇਆ ਜਦਕਿ ਉਨ੍ਹਾਂ ਨੇ ਸਕੂਲੀ ਪੜ੍ਹਾਈ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਿੰਡ ਖੰਟ ਮਾਨਪੁਰ 'ਚ ਪੂਰੀ ਕੀਤੀ ।

ਹੋਰ ਵੇਖੋ:ਗਾਇਕ ਦੀਪ ਭੰਗੂ ‘ਮਾਂਵਾ’ ਗੀਤ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹੋਣਗੇ ਹਾਜ਼ਰ

https://www.facebook.com/MalkeetRauni/photos/pcb.2439787322927189/2439785376260717/?type=3&theater

ਬਚਪਨ ਤੋਂ ਹੀ ਅਦਾਕਾਰੀ ਦੇ ਗੁਣ ਉਨ੍ਹਾਂ 'ਚ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਨੇ ਬਚਪਨ 'ਚ ਹੀ ਕਈ ਨਾਟਕ ਖੇਡੇ ਅਤੇ ਉਨ੍ਹਾਂ ਨੇ ਕਈ ਵਰਕਸ਼ਾਪਾਂ 'ਚ ਭਾਗ ਲਿਆ ।ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ 'ਚ ਹੋ ਗਿਆ ਸੀ ।ਉਨ੍ਹਾਂ ਨੇ ਪੰਜਾਬੀ ਫ਼ਿਲਮਾਂ, ਸੀਰੀਅਰਲਸ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਵੀ ਕੰਮ ਕੀਤਾ ਹੈ ।

ਸਰਬਜੀਤ,ਅਤਿਥੀ ਤੁਮ ਕਬ ਜਾਓਗੇ,ਏਕ ਵੀਰ ਕੀ ਅਰਦਾਸ ਵੀਰਾ ਸਣੇ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਕੰਮ ਕੀਤਾ ਹੈ । ਹਾਲ ਹੀ 'ਚ ਉੁਹ ਅਰਦਾਸ ਕਰਾਂ,ਬਣਜਾਰਾ ਟਰੱਕ ਡਰਾਈਵਰ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ਅਤੇ ਅਨੇਕਾਂ ਹੀ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।

 

 

Related Post