ਗੋਲਡਨ ਸਟਾਰ ਮਲਕੀਤ ਸਿੰਘ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਉਹਨਾਂ ਦੀ ਬਰਸੀ ’ਤੇ ਕੁਝ ਇਸ ਤਰ੍ਹਾਂ ਕੀਤਾ ਯਾਦ

By  Rupinder Kaler August 17th 2020 12:27 PM

ਬੀਤੇ ਦਿਨ ਸੁਰਾਂ ਦੇ ਸੁਲਤਾਨ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਬਰਸੀ ਸੀ, ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਨੂੰ ਯਾਦ ਕਰਕੇ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ । ਗੋਲਡਨ ਸਟਾਰ ਮਲਕੀਤ ਸਿੰਘ ਨੇ ਵੀ ਇੱਕ ਪੁਰਾਣੀ ਵੀਡੀਓ ਸਾਂਝੀ ਕਰਕੇ ਨੁਸਰਤ ਫਤਿਹ ਅਲੀ ਖ਼ਾਨ ਨੂੰ ਯਾਦ ਕੀਤਾ । ਮਲਕੀਤ ਸਿੰਘ ਨੇ ਵੀਡੀਓ ਸਾਂਝੀ ਕਰਕੇ ਲਿਖਿਆ ਹੈ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਅੱਖੀਆਂ ਵਿੱਚੋਂ ਨੀਰ ਵੱਗਦਾ …. ਅੱਜ ਸਾਡੇ ਉਸਤਾਦ ਜੀ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਬਰਸੀ ਹੈ …ਮੈਂ ਅੱਜ ਵੀ ਉਹਨਾਂ ਨੂੰ ਆਪਣੇ ਨਾਲ ਮਹਿਸੂਸ ਕਰਦਾ ਹਾਂ ..ਰੱਬ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਰੱਖੇ’

https://www.instagram.com/p/CD8-WeZlGsT/?igshid=8gx47ymjgfgj

ਤੁਹਾਨੂੰ ਦੱਸ ਦਿੰਦੇ ਹਾਂ ਕਿ ਨੁਸਰਤ ਫ਼ਤਿਹ ਅਲੀ ਖ਼ਾਨ ਨੇ ਮਿਊਜ਼ਿਕ ਦੀ ਦੁਨੀਆਂ ਨੂੰ ਕਈ ਹਿੱਟ ਗੀਤ ਤੇ ਕਵਾਲੀਆਂ ਦਿੱਤੀਆਂ ਜਿਹੜੀਆਂ ਕਿ ਅੱਜ ਵੀ ਲੋਕਾਂ ਦੇ ਦਿਲ ਨੂੰ ਸਕੂਨ ਦਿੰਦੀਆਂ ਹਨ । ਉਹਨਾਂ ਦੇ ਪਿਤਾ ਜੀ ਨੁਸਰਤ ਨੂੰ ਡਾਕਟਰ ਬਨਾਉਣਾ ਚਾਹੁੰਦੇ ਸਨ ਪਰ ਕਹਿੰਦੇ ਹਨ ਕਿ ਕੁਝ ਘਟਨਾਵਾਂ ਜ਼ਿੰਦਗੀ ਬਦਲ ਦਿੰਦੀਆਂ ਹਨ, ਕੁਝ ਅਜਿਹਾ ਹੋਇਆ ਸੀ ਸੁਰਾਂ ਦੇ ਸੁਲਤਾਨ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ ।

https://www.instagram.com/p/CD4At1AhRmE/

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਭਾਰਤ ਦੇ ਮਸ਼ਹੂਰ ਗਾਇਕ ਮੁਨਾਵਰ ਅਲੀ ਖ਼ਾਨ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਹੋਏ ਸਨ ।ਪਾਕਿਸਤਾਨ ਵਿੱਚ ਮੁਨਾਵਰ ਅਲੀ ਖ਼ਾਨ ਦੀ ਦੋਸਤੀ ਨੁਸਰਤ ਦੇ ਪਿਤਾ ਫ਼ਤਿਹ ਅਲ਼ੀ ਖ਼ਾਨ ਨਾਲ ਸੀ । ਇਸ ਯਾਤਰਾ ਦੌਰਾਨ ਉਹਨਾਂ ਨੇ ਫਤਿਹ ਅਲੀ ਖ਼ਾਨ ਨੂੰ ਕਿਹਾ ਕਿ ਉਹਨਾਂ ਕੋਲ ਕੋਈ ਚੰਗਾ ਤਬਲਾ ਵਾਦਕ ਨਹੀਂ ਹੈ । ਇਸ ਲਈ ਉਹ ਪਾਕਿਸਤਾਨ ਵਿੱਚ ਚੰਗੀ ਪ੍ਰਫਾਰਮੈਂਸ ਨਹੀਂ ਦੇ ਪਾ ਰਹੇ ।

https://www.instagram.com/p/CDrPiySBwhm/

ਇਸ ਤੇ ਫ਼ਤਿਹ ਅਲ਼ੀ ਖ਼ਾਨ ਨੇ ਨੁਸਰਤ ਵੱਲ ਇਸ਼ਾਰਾ ਕਰਦੇ ਹੋਏ ਮੁਨਾਵਰ ਅਲੀ ਖ਼ਾਨ ਨੂੰ ਕਿਹਾ ਕਿ ਇਹ ਚੰਗਾ ਤਬਲਾ ਵਾਦਕ ਹੈ । ਮੁਨਾਵਰ ਅਲੀ ਖ਼ਾਨ ਇਹ ਸੁਣਕੇ ਪਹਿਲਾਂ ਗੁੱਸੇ ਹੋਏ ਪਰ ਨੁਸਰਤ ਫਤਿਹ ਅਲੀ ਖ਼ਾਨ ਨੇ ਭੱਜ ਕੇ ਤਬਲਾ ਵਜਾਉਣਾ ਸ਼ੁਰੂ ਕੀਤਾ ਤਾਂ ਮੁਨਾਵਰ ਅਲੀ ਖ਼ਾਨ ਨੇ ਫ਼ਤਿਹ ਨੂੰ ਕਿਹਾ ਕਿ ਉਸ ਦਾ ਬੇਟਾ ਬਹੁਤ ਹੀ ਟੈਲੇਂਟਿਡ ਹੈ । ਇਸ ਤਰ੍ਹਾਂ ਨੁਸਰਤ ਫਤਿਹ ਅਲੀ ਖ਼ਾਨ ਨੂੰ ਪੜ੍ਹਾਈ ਤੋਂ ਛੁਟਕਾਰਾ ਮਿਲ ਗਿਆ ਤੇ ਫ਼ਤਿਹ ਅਲੀ ਖ਼ਾਨ ਨੇ ਨੁਸਰਤ ਨੂੰ ਡਾਕਟਰ ਬਨਾਉਣ ਦੀ ਬਜਾਏ ਗਾਇਕ ਬਨਾਉਣ ਦੀ ਠਾਣ ਲਈ ।ਇਸ ਘਟਨਾ ਤੋਂ ਬਾਅਦ ਫਤਿਹ ਅਲੀ ਖ਼ਾਨ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸੰਗੀਤ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ ।

Related Post