ਗਾਇਕ ਮਲਕੀਤ ਸਿੰਘ ਨੂੰ ਯਾਦ ਆਏ ਆਪਣੇ ਕਾਲਜ ਦੇ ਦਿਨ, ਪ੍ਰਸ਼ੰਸਕਾਂ ਲਈ ਸਾਂਝੀਆਂ ਕੀਤੀਆਂ ਪੁਰਾਣੀਆਂ ਤਸਵੀਰਾਂ

By  Rupinder Kaler July 9th 2020 05:20 PM

ਪੰਜਾਬੀ ਗਾਇਕ ਮਲਕੀਤ ਸਿੰਘ ਆਪਣੇ ਗਾਣਿਆਂ ਨਾਲ ਹਰ ਇੱਕ ਨੂੰ ਝੂਮਣ ਲਗਾ ਦਿੰਦੇ ਹਨ । ਪਰ ਏਨੀਂ ਦਿਨੀਂ ਕੋਰੋਨਾ ਵਾਇਰਸ ਕਰਕੇ ਉਹ ਆਪਣੇ ਘਰ ਵਿੱਚ ਹੀ ਸਮਾਂ ਬਿਤਾ ਰਹੇ ਹਨ, ਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰ ਰਹੇ ਹਨ । ਹਾਲ ਹੀ ਵਿੱਚ ਮਲਕੀਤ ਸਿੰਘ ਨੇ ਆਪਣੇ ਕਾਲਜ ਦੇ ਦਿਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CCWkCkFHcQs/

ਆਪਣੇ ਇੰਸਟਾਗ੍ਰਾਮ ਤੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਤੋਂ ਟਰਾਫੀ ਹਾਸਲ ਕਰਦੇ ਹੋਏ, ਫੋਕ ਸੋਂਗ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ’ । ਇਸ ਤਸਵੀਰ ਤੇ ਮਲਕੀਤ ਸਿੰਘ ਦੇ ਪ੍ਰਸ਼ੰਸਕ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਮਲਕੀਤ ਸਿੰਘ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੀਆਂ ਪੁਰਾਣੀਆਂ ਯਾਦਾ ਤਾਜ਼ਾ ਕਰਦੇ ਰਹੇ ਹਨ ।

https://www.instagram.com/p/CCaKfFkH8JO/

https://www.instagram.com/p/B_6LWnzHrFF/

Related Post