ਭਾਣਜੇ ਨੇ ਨਵੇਂ ਵਿਆਹੇ ਮਾਮੇ ਨੂੰ ਕੀਤਾ ਪਾਣੀ ਪਾਣੀ, ਨਹੀਂ ਰੋਕ ਪਾਓਗੇ ਹਾਸਾ, ਦੇਖੋ ਵਾਇਰਲ ਵੀਡੀਓ
Aaseen Khan
October 10th 2019 04:43 PM --
Updated:
October 10th 2019 06:07 PM
ਸੋਸ਼ਲ ਮੀਡੀਆ ਜਿਸ ਨੇ ਪੂਰੀ ਦੁਨੀਆ ਨੂੰ ਇੱਕ ਜਗ੍ਹਾ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ ਜਿੰਨ੍ਹਾਂ ਨੂੰ ਦੇਖ ਦਿਨ ਬਣ ਜਾਂਦਾ ਹੈ ਅਤੇ ਕਈ ਵਾਰ ਤਾਂ ਹਾਸਾ ਚਾਹੁੰਦੇ ਹੋਏ ਵੀ ਨਹੀਂ ਰੋਕ ਪਾਉਂਦੇ। ਅਜਿਹਾ ਹੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਇੱਕ ਭਾਣਜਾ ਆਪਣੇ ਮਾਮੇ ਦੀ ਵਿਆਹ ਦੀ ਰਿਸ਼ੇਪਸ਼ਨ ਪਾਰਟੀ 'ਤੇ ਵਧਾਈਆਂ ਦਿੰਦਾ ਹੈ।
viral video
ਇਹਨਾਂ ਵਧਾਈਆਂ 'ਚ ਭਾਣਜਾ ਆਪਣੇ ਮਾਮੇ ਨੂੰ ਆਉਣ ਵਾਲੀ ਜ਼ਿੰਦਗੀ ਬਾਰੇ ਸਾਵਧਾਨ ਕਰਦਾ ਹੈ ਕਿ ਹੁਣ ਮਾਮੀ ਉਸ ਦਾ ਕੀ ਹਾਲ ਕਰਨ ਵਾਲੀ ਹੈ। ਵੀਡੀਓ 'ਚ ਬੋਲ ਰਹੇ ਇਸ ਭਾਣਜੇ ਦੀ ਉਮਰ ਤਾਂ ਛੋਟੀ ਹੈ ਪਰ ਜਿਹੜੀਆਂ ਗੱਲਾਂ ਉਹ ਕਰ ਰਿਹਾ ਹੈ ਵੱਡੇ ਵੀ ਹੱਸ ਹੱਸ ਲੋਟ ਪੋਟ ਹੋ ਰਹੇ ਹਨ। ਬਹੁਤਾ ਇੰਤਜ਼ਾਰ ਨਾ ਕਰਵਾਉਂਦੇ ਹੋਏ ਤੁਸੀਂ ਖੁਦ ਹੀ ਸੁਣੋ ਵਾਇਰਲ ਹੋਏ ਪਿਆਰੇ ਜਿਹੇ ਭਾਣਜੇ ਦੀਆਂ ਮਾਮਾ ਮਾਮੀ ਨੂੰ ਵਧਾਈਆਂ।
ਇਹ ਹੈ ਉਹ ਵਾਇਰਲ ਵੀਡੀਓ :