ਗਾਣਾ ਗਾਉਣ ਦੇ ਮਾਮਲੇ ’ਚ ਰਾਨੂੰ ਮੰਡਲ ਨੂੰ ਟੱਕਰ ਦੇ ਰਿਹਾ ਹੈ ਇਹ ਮੁੰਡਾ, ਇੱਕ ਲੱਖ ਲੋਕਾਂ ਨੇ ਸ਼ੇਅਰ ਕੀਤਾ ਵੀਡੀਓ

By  Rupinder Kaler May 29th 2020 01:45 PM

ਸੋਸ਼ਲ ਮੀਡੀਆ ਅੱਜ ਦੇ ਦੌਰ ਵਿੱਚ ਅਜਿਹਾ ਸਾਧਨ ਬਣ ਗਿਆ ਹੈ ਕਿ ਕਿਸੇ ਦਾ ਟੈਲੇਂਟ ਜ਼ਿਆਦਾ ਚਿਰ ਛੁਪਿਆ ਨਹੀਂ ਰਹਿ ਸਕਦਾ । ਇਸ ਸਭ ਦੇ ਚਲਦੇ ਇੱਕ ਸ਼ਖਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਸ਼ਖਸ ਫ਼ਿਲਮ ਬਾਹੁਬਲੀ ਦਾ ਗਾਣਾ ‘ਕੌਣ ਹੈ ਵੋ’ ਗਾਉਂਦੇ ਹੋਏ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਰਾਨੂੰ ਮੰਡਲ ਦੀ ਯਾਦ ਆ ਗਈ ਹੈ । ਰਾਨੂੰ ਮੰਡਲ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਸਟਾਰ ਬਣ ਗਈ ਸੀ ।

https://www.instagram.com/p/B1p8MmKAift/

ਇਹ ਸ਼ਖਸ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ । ਲੋਕ ਇਸ ਸ਼ਖਸ ਦੇ ਗਾਣੇ ਦੀ ਤਾਰੀਫ ਕਰ ਰਹੇ ਹਨ ਤੇ ਉਸ ਨੂੰ ਕੈਲਾਸ਼ ਖੇਰ ਨਾਲ ਕੰਪੇਅਰ ਕਰ ਰਹੇ ਹਨ । ਇਹ ਵੀਡੀਓ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ । ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਲੋਕਾਂ ਨੇ ਸ਼ੇਅਰ ਕੀਤਾ ਹੈ । ਬਾਹੁਬਲੀ ਦੇ ਇਸ ਗਾਣੇ ਦਾ ਉਚਾਰਣ ਬਹੁਤ ਹੀ ਔਖਾ ਹੈ ਪਰ ਇਹ ਸ਼ਖਸ ਬੜੀ ਅਸਾਨੀ ਨਾਲ ਗਾ ਰਿਹਾ ਹੈ ।

Related Post