12 ਸਾਲ ਮਾਂ ਬਣਨ ਤੋਂ ਬਚਦੀ ਰਹੀ ਮੰਦਿਰਾ ਬੇਦੀ, 8 ਸਾਲ ਬਾਅਦ ਦੱਸੀ ਇਸ ਦੀ ਵੱਡੀ ਵਜ੍ਹਾ

By  Rupinder Kaler April 15th 2020 01:08 PM

ਅਦਾਕਾਰਾ ਮੰਦਿਰਾ ਬੇਦੀ ਦਾ ਜਨਮ ਦਿਨ 15 ਅਪ੍ਰੈਲ ਨੂੰ ਹੁੰਦਾ ਹੈ । ਮੰਦਿਰਾ ਬੇਦੀ ਛੋਟੇ ਅਤੇ ਵੱਡੇ ਪਰਦੇ ਦੀ ਮਸ਼ਹੂਰ ਅਦਾਕਾਰਾ ਹੈ । ਸਭ ਤੋਂ ਪਹਿਲਾਂ ਮੰਦਿਰਾ ਦੂਰਦਰਸ਼ਨ ’ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ਸ਼ਾਂਤੀ ਵਿੱਚ ਨਜ਼ਰ ਆਈ ਸੀ । ਇਹ ਸੀਰੀਅਲ 1994 ਵਿੱਚ ਆਇਆ ਸੀ । ਇਸ ਤੋਂ ਬਾਅਦ ਮੰਦਿਰਾ ਛੋਟੇ ਪਰਦੇ ਦੇ ਕਈ ਸੀਰੀਅਲਾਂ ਵਿੱਚ ਨਜ਼ਰ ਆਈ । ਉਹਨਾਂ ਨੇ ਵਰਲਡ ਕੱਪ ਸਮੇਤ ਕਈ ਕ੍ਰਿਕੇਟ ਲੀਗ ਨੂੰ ਵੀ ਹੋਸਟ ਕੀਤਾ ।

https://www.instagram.com/p/B-6YIbyAjTg/

ਬੀਤੇ ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਸਨ ਜਿਸ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਰਹੇ । ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਦੀ ਵਜ੍ਹਾ ਕਰਕੇ ਉਹ 12 ਸਾਲ ਮਾਂ ਬਣਨ ਤੋਂ ਬੱਚਦੀ ਰਹੀ । ਉਹਨਾਂ ਨੇ ਕਿਹਾ ਕਿ ‘20 ਦੀ ਉਮਰ ਵਿੱਚ ਉਹਨਾਂ ਨੇ ਇੰਡਸਟਰੀ ਵਿੱਚ ਜਗ੍ਹਾ ਬਣਾ ਲਈ ਸੀ, 30 ਦੀ ਉਮਰ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਲੱਗੀ ਸੀ ਤੇ ਹੁਣ 40 ਉਮਰ ਵਿੱਚ ਕਾਫੀ ਵਧੀਆ ਮਹਿਸੂਸ ਕਰ ਰਹੀ ਹਾਂ’ ।

https://www.instagram.com/p/B-wDuVPANz9/

12 ਸਾਲ ਬਾਅਦ ਮਾਂ ਬਣਨ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ‘ਮੈਂ 2011 ਵਿੱਚ ਬੇਟੇ ਨੂੰ ਜਨਮ ਦਿੱਤਾ ਸੀ, ਉਸ ਸਮੇਂ ਮੈਂ 39 ਸਾਲ ਦੀ ਸੀ । ਮੈਨੂੰ ਡਰ ਸੀ ਕਿ ਜੇਕਰ ਮੈਂ ਪ੍ਰੇਗਨੈਂਟ ਹੋ ਗਈ ਤਾਂ ਮੇਰਾ ਕਰੀਅਰ ਖਤਮ ਹੋ ਜਾਵੇਗਾ ।

https://www.instagram.com/p/B-tMGLDgbMP/

ਮਨੋਰੰਜਨ ਦੀ ਦੁਨੀਆ ਕਾਫੀ ਖਰਾਬ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਦਿਰਾ ਬੇਦੀ ਨੇ ਸਾਲ 1999 ਵਿੱਚ ਨਿਰਦੇਸ਼ਕ ਰਾਜ ਕੌਸ਼ਲ ਨਾਲ ਵਿਆਹ ਕੀਤਾ ਸੀ । ਮੰਦਿਰਾ ਨੇ ਫ਼ਿਲਮ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’ ਨਾਲ ਫ਼ਿਲਮਾਂ ਵਿੱਚ ਐਂਟਰੀ ਕੀਤੀ ਸੀ । ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਨਜ਼ਰ ਆਈ ਸੀ ।

Related Post