ਮੈਂਡੀ ਤੱਖਰ ਦੇ ਜਨਮ ਦਿਨ 'ਤੇ ਜਾਣੋ ਉਹਨਾਂ ਦੇ ਫ਼ਿਲਮੀ ਜਗਤ ਦੇ ਸ਼ਾਨਦਾਰ ਸਫ਼ਰ ਬਾਰੇ
ਮੈਂਡੀ ਤੱਖਰ ਦੇ ਜਨਮ ਦਿਨ 'ਤੇ ਜਾਣੋ ਉਹਨਾਂ ਦੇ ਫ਼ਿਲਮੀ ਜਗਤ ਦੇ ਸ਼ਾਨਦਾਰ ਸਫ਼ਰ ਬਾਰੇ : ਮਨਦੀਪ ਕੌਰ ਤੱਖਰ ਜਿੰਨ੍ਹਾਂ ਨੂੰ ਅੱਜ ਕੱਲ ਪੰਜਾਬੀ ਇੰਡਸਟਰੀ 'ਚ ਮੈਂਡੀ ਤੱਖਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂਡੀ ਤੱਖਰ ਅੱਜ ਆਪਣਾ 32 ਵਾਂ ਜਨਮ ਦਿਨ ਮਨਾ ਰਹੇ ਹਨ। ਬਹੁਤ ਸਾਰੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਮੈਂਡੀ ਤੱਖਰ ਯੂ ਕੇ ਦੇ ਰਹਿਣ ਵਾਲੇ ਹਨ। 2009 'ਚ ਉਹ ਅਦਾਕਾਰਾ ਬਣਨ ਦਾ ਸੁਫ਼ਨਾ ਲੈ ਕੇ ਭਾਰਤ ਆਏ ਅਤੇ 2010 'ਚ ਗੀਤਕਾਰ ਅਤੇ ਅਦਾਕਾਰ ਬੱਬੂ ਮਾਨ ਹੋਰਾਂ ਨਾਲ ਡੈਬਿਊ ਕਰਨ ਦਾ ਮੌਕਾ ਮਿਲਿਆ ਫ਼ਿਲਮ 'ਏਕਮ- ਦ ਸਨ ਆਫ ਸੋਇਲ' 'ਚ ਜਿਸ 'ਚ ਉਹਨਾਂ ਦੇ ਕਿਰਦਾਰ ਦੀ ਖੂਬ ਤਾਰੀਫ਼ ਹੋਈ ਸੀ।
View this post on Instagram
ਉਸ ਤੋਂ ਬਾਅਦ ਮੈਂਡੀ ਤੱਖਰ ਲਗਾਤਾਰ ਹੀ ਹਿੱਟ ਫ਼ਿਲਮਾਂ 'ਚ ਕੰਮ ਕਰਦੇ ਆ ਰਹੇ ਹਨ। ਗਿੱਪੀ ਗਰੇਵਾਲ ਨਾਲ 'ਮਿਰਜ਼ਾ- ਦ ਅਨਟੋਲ੍ਡ ਸਟੋਰੀ' 'ਚ ਮੈਂਡੀ ਤੱਖਰ ਦੀ ਅਦਾਕਾਰੀ ਨੇ ਸਭ ਦਾ ਦਿਲ ਜਿੱਤਿਆ ਜਿਸ ਦੇ ਚਲਦਿਆਂ ਉਹ ਬੈਸਟ ਐਕਟਰੈੱਸ ਦੀ ਕੈਟਾਗਰੀ 'ਚ ਪੀਟੀਸੀ ਫ਼ਿਲਮ ਅਵਾਰਡ 'ਚ ਨਾਮੀਨੇਟ ਵੀ ਹੋਏ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ਬੰਬੂ 'ਚ ਵੀ ਕੰਮ ਕਰ ਚੁੱਕੇ ਹਨ।
ਹੋਰ ਵੇਖੋ : ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ
View this post on Instagram
ਮੈਂਡੀ ਤੱਖਰ ਅਮਰਿੰਦਰ ਗਿੱਲ ਅਤੇ ਹਨੀ ਸਿੰਘ ਨਾਲ ਫ਼ਿਲਮ ਤੂੰ ਮੇਰਾ ਬਾਈ ਮੈਂ ਤੇਰਾ ਬਾਈ 'ਚ ਵੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨਾਲ ਸਰਦਾਰ ਜੀ ਫ਼ਿਲਮ ਅਤੇ ਰੱਬ ਦਾ ਰੇਡੀਓ 'ਚ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਨੇ ਇਹਨਾਂ ਫ਼ਿਲਮਾਂ 'ਚ ਆਪਣੀ ਛਾਪ ਛੱਡੀ ਹੈ। ਮੈਂਡੀ ਤੱਖਰ ਐਕਟਿੰਗ ਦੇ ਨਾਲ ਨਾਲ ਮਿਊਜ਼ਿਕ ਦੀ ਦੁਨੀਆਂ 'ਚ ਵੀ ਕਦਮ ਰੱਖ ਚੁੱਕੇ ਹਨ ਉਹਨਾਂ ਦੇ ਗੀਤ ਲਾਡੋ ਰਾਣੀ ਨੂੰ ਵੀ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਮੈਂਡੀ ਤੱਖਰ ਤਾਮਿਲ ਫ਼ਿਲਮਾਂ 'ਚ ਵੀ ਆਪਣੀ ਐਕਟਿੰਗ ਦਾ ਜਾਦੂ ਬਿਖੇਰ ਚੁੱਕੇ ਹਨ।
View this post on Instagram
ਮੈਂਡੀ ਤੱਖਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 10 ਮਈ ਨੂੰ ਪ੍ਰੀਤ ਹਰਪਾਲ ਹੋਰਾਂ ਨਾਲ ਫ਼ਿਲਮ 'ਲੁੱਕਣ ਮੀਚੀ' ਰਾਹੀਂ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਉਹਨਾਂ ਦੇ ਪ੍ਰਸੰਸ਼ਕਾਂ ਵੱਲੋਂ ਮੈਂਡੀ ਤੱਖਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।