ਮਨਦੀਪ ਕੌਰ ਉਰਫ਼ ਮੈਂਡੀ ਤੱਖਰ ਨੂੰ ਪਾਲੀਵੁੱਡ ’ਚ 10 ਸਾਲ ਹੋਏ ਪੂਰੇ, ਕੀ ਤੁਹਾਨੂੰ ਯਾਦ ਹੈ ਮੈਂਡੀ ਦੀ ਪਹਿਲੀ ਫ਼ਿਲਮ

By  Rupinder Kaler April 28th 2020 03:27 PM

ਪਾਲੀਵੁੱਡ ਅਦਾਕਾਰਾ ਮਨਦੀਪ ਕੌਰ ਉਰਫ ਮੈਂਡੀ ਤੱਖਰ ਮੂਲ ਰੂਪ ਵਿੱਚ ਇੰਗਲੈਂਡ ਦੀ ਰਹਿਣ ਵਾਲੀ ਹੈ । ਪਾਲੀਵੁੱਡ ਵਿੱਚ ਟੌਪ ਦੀਆਂ ਹੀਰੋਇਨਾਂ ਦੀ ਅਗਵਾਈ ਕਰਨ ਵਾਲੀ ਮੈਂਡੀ ਤੱਖਰ ਨੇ ਹਾਲ ਹੀ ਵਿੱਚ ਇੰਡਸਟਰੀ ਵਿੱਚ 10 ਸਾਲ ਯਾਨੀ ਕਿ ਇੱਕ ਦਹਾਕਾ ਪੂਰਾ ਕੀਤਾ ਹੈ । ਦਸ ਸਾਲ ਪਹਿਲਾਂ ਮੈਂਡੀ ਦੀ ਪੰਜਾਬੀ ਫ਼ਿਲਮ ‘ਏਕਮ ਸਨ ਆਫ਼ ਸੋਲ’ 23 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਵਿੱਚ ਉਸ ਨੇ ਨਵਨੀਤ ਦਾ ਕਿਰਦਾਰ ਨਿਭਾਇਆ ਸੀ ।

https://www.instagram.com/p/B3L5_eEgAvy/

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ 10 ਸਾਲ ਪੂਰੇ ਹੋਣ ਤੇ ਮੈਂਡੀ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਕਿਹਾ ਹੈ ਕਿ ‘ਇੱਕ ਦਹਾਕਾ ਬਹੁਤ ਲੰਮਾ ਹੁੰਦਾ ਹੈ, ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਏਨਾਂ ਸਮਾਂ ਕਿਸ ਤਰ੍ਹਾਂ ਬੀਤ ਗਿਆ ਤੇ ਇਸ ਸਭ ਕੁਝ ਤੁਹਾਡੇ ਪਿਆਰ ਤੇ ਵਿਸ਼ਵਾਸ਼ ਕਰਕੇ ਹੋਇਆ ਹੈ । ਏਕਮ ਵਿੱਚ ਨਿਭਾਏ ਕਿਰਦਾਰ ਕਰਕੇ ਮੈਂ ਲੋਕਾਂ ਨਾਲ ਜੁੜ ਸਕੀ ਤੇ ਉਹਨਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਸਕੀ ।

https://www.instagram.com/p/B-mX89bDnGE/

ਮੈਨੂੰ ਵਿਸ਼ਵਾਸ਼ ਹੈ ਕਿ ਭਵਿੱਖ ਵਿੱਚ ਵੀ ਮੈਂ ਇਸੇ ਤਰ੍ਹਾਂ ਤੁਹਾਡਾ ਮਨੋਰੰਜਨ ਕਰਦੀ ਰਹਾਂ ਤੇ ਮੈਂ ਆਸ ਕਰਦੀ ਹਾਂ ਕਿ ਭਵਿੱਖ ਵਿੱਚ ਵੀ ਤਸੀਂ ਮੈਨੂੰ ਪਿਆਰ ਦਿੰਦੇ ਰਹੋਗੇ’ । ਮੈਂਡੀ ਤੱਖਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈਸ ਆਈ ਅੱੈਮ ਸਟੂਡੈਂਟ’, ਟੈਲੀਵਿਜ਼ਨ, ਛੱਲੇ ਮੁੰਦੀਆਂ, ਮੇਰਾ ਵਿਆਹ ਕਰਾ ਦਿਓ ਵਿੱਚ ਦਿਖਾਈ ਦੇਵੇਗੀ ।

https://www.instagram.com/p/B_T5Ib9DpHL/

Related Post