ਕਿਸ ਦੇ ਨਾਲ ਸਾਕ ਕਰਵਾਉਣਾ ਚਾਹੁੰਦੀ ਹੈ ਮੈਂਡੀ ਤੱਖੜ ,ਵੇਖੋ ਤਸਵੀਰਾਂ

By  Shaminder December 20th 2018 02:10 PM

ਮੈਂਡੀ ਤੱਖੜ ਆਪਣੇ ਸਾਕ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਨੇ ਅਤੇ ਉਹ ਚਾਹੁੰਦੇ ਨੇ ਕਿ ਉਨ੍ਹਾਂ ਦਾ ਸਾਕ ਉਨ੍ਹਾਂ ਦੀ ਪਸੰਦ ਦੇ ਮੁੰਡੇ ਨਾਲ ਹੋਵੇ । ਉਨ੍ਹਾਂ ਨੂੰ ਕਈ ਸਾਕ ਆਏ ਪਰ ਉਹ ਹਰ ਵਾਰ ਉਨ੍ਹਾਂ ਨੇ ਸਾਕ ਮੋੜ ਦਿੱਤਾ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਮੈਂਡੀ ਦੇ ਸਾਕ ਦੀ ਗੱਲ ਕਰ ਰਹੇ ਹਾਂ ਤਾਂ ਅਜਿਹਾ ਨਹੀਂ ਹੈ ਕਿਉਂਕਿ ਅਸੀਂ ਇੱਥੇ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਾਕ' ਦੀ ।

ਹੋਰ ਵੇਖੋ : ਕਰਣ ਜੌਹਰ ਨੂੰ ਕਿਰਣ ਖੇਰ ਨਾਲ ਮਸਕਰੀ ਪਈ ਮਹਿੰਗੀ ,ਕਿਰਣ ਖੇਰ ਨੇ ਪੰਜਾਬੀ ਸਟਾਇਲ ‘ਚ ਲਗਾਈ ਕਰਣ ਦੀ ਕਲਾਸ ,ਵੇਖੋ ਵੀਡਿਓ

https://www.instagram.com/p/Brkb1F0hWFA/

ਜੋ ਕਿ ਅਗਲੇ ਸਾਲ ਸੱਤ ਜੂਨ 2019 'ਚ ਰਿਲੀਜ਼ ਹੋਣ ਜਾ ਰਹੀ ਹੈ । ਮੈਂਡੀ ਤੱਖੜ ਨੇ ਇਸ ਫਿਲਮ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਜਾ ਰਹੇ ਜੋਬਨਪ੍ਰੀਤ ਨਾਲ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਧਾਰਮਿਕ ਗੀਤ ਹੈ ‘ਕੁਰਬਾਨੀ ਬਾਜਾਂ ਵਾਲੇ ਦੀ’

on the set of saak movie on the set of saak movie

ਇਸ ਫਿਲਮ 'ਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਜਦਕਿ ਮੁਕੁਲ ਦੇਵ ,ਸੋਨਪ੍ਰੀਤ ਜਵੰਦਾ ,ਦਿਲਾਵਰ ਸਿੱਧੂ ,ਰੁਪਿੰਦਰ ਰੂਪੀ ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ ।

on the set of saak movie on the set of saak movie

ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਅਤੇ ਓਂਕਾਰ ਮਿਨਹਾਸ ਨੇ ਜਦਕਿ ਗੀਤਾਂ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ । ਮੈਂਡੀ ਤੱਖੜ ਨੇ ਸਾਕ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਫਿਲਮ ਦੇ ਇੱਕ ਕਲਾਕਾਰ ਨਾਲ ਨਜ਼ਰ ਆ ਰਹੇ ਨੇ । ਸਾਕ ਫਿਲਮ 'ਚ ਕੀ ਖਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਅਗਲੇ ਸਾਲ ।ਕਿਉਂਕਿ ਇਸ ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ ।

on the set of saak movie on the set of saak movie

 

Related Post