ਹੁਣ ਮੈਂਡੀ ਤੱਖਰ ਦੀ ਇਸ ਫ਼ਿਲਮ ਵਿੱਚ ਹੋਈ ਐਂਟਰੀ ...!

By  Rupinder Kaler July 18th 2019 11:20 AM

ਪ੍ਰੀਤੀ ਸਪਰੂ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦੀ ਸ਼ੂਟਿੰਗ ਹਾਲ ਹੀ ਵਿੱਚ ਸ਼ੁਰੂ ਹੋਈ ਹੈ । ਇਸ ਫ਼ਿਲਮ ਵਿੱਚ ਰੁਬੀਨਾ ਬਾਜਵਾ ਤੇ ਅਖਿਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਪਰ ਇਸ ਸਭ ਦੇ ਚੱਲਦੇ ਇਸ ਫ਼ਿਲਮ ਵਿੱਚ ਇੱਕ ਹੋਰ ਖੂਬਸੂਰਤ ਚਿਹਰਾ ਵੀ ਨਜ਼ਰ ਆਵੇਗਾ ਜੀ ਹਾਂ ਇਸ ਫ਼ਿਲਮ ਵਿੱਚ ਮੈਂਡੀ ਤੱਖਰ ਗੈਸਟ ਆਰਟਿਸਟ ਦੇ ਤੌਰ ਤੇ ਨਜ਼ਰ ਆਵੇਗੀ ।

https://www.instagram.com/p/Bz79YhjB2GV/?utm_source=ig_embed

ਮੈਂਡੀ ਤੇ ਰੁਬੀਨਾ ਨੂੰ ਇਸ ਫ਼ਿਲਮ ਦੇ ਗਾਣੇ ਵਿੱਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੀਆਂ । ਦੋਵੇਂ ਹੀਰੋਇਨਾਂ ਇੱਕ ਦੂਜੇ ਨਾਲ ਕੰਮ ਕਰਕੇ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ । ਦੋਹਾਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ।ਮੈਂਡੀ ਨੇ ਰੁਬੀਨਾ ਨਾਲ ਕੰਮ ਕਰਨ ਨੂੰ ਲੈ ਕੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਸੀ ।

https://www.instagram.com/p/B0AwUgdAz6i/?utm_source=ig_embed

ਮੈਂਡੀ ਦੇ ਨਾਲ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਦੋਂ ਦਾ ਹੈ ਜਦੋਂ ਇਸ ਫ਼ਿਲਮ ਦੇ ਗਾਣੇ ਦੀ ਸ਼ੂਟਿੰਗ ਹੋ ਰਹੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਮਜੀਤ ਅਨਮੋਲ ਦਾ ਇਸ ਫ਼ਿਲਮ ਵਿੱਚ ਖ਼ਾਸ ਰੋਲ ਹੈ ।

https://www.instagram.com/p/Bz-j7PXBQ-w/?utm_source=ig_embed

'ਤੇਰੀ ਮੇਰੀ ਗੱਲ ਬਣ ਗਈ' ਫ਼ਿਲਮ ਅਗਲੇ ਸਾਲ 2020 ਵਿੱਚ ਰਿਲੀਜ਼ ਹੋਵੇਗੀ ।ਪ੍ਰੀਤੀ ਸਪਰੂ ਇਸ ਫ਼ਿਲਮ ਰਾਹੀਂ ਬਤੌਰ ਡਾਇਰੈਕਟਰ ਪਾਲੀਵੁੱਡ ਵਿੱਚ ਵਾਪਸੀ ਕਰ ਰਹੀ ਹੈ ।

Related Post