ਹੁਣ ਗਾਇਕ ਮਨਿੰਦਰ ਬੁੱਟਰ ਨੇ ਕੀਤਾ ਬਾਲੀਵੁੱਡ ਵਿੱਚ ਡੈਬਿਊ, ਕਰਨ ਜੌਹਰ ਦੀ ਫ਼ਿਲਮ 'ਚ ਸ਼ਾਮਿਲ ਹੋਇਆ ਗਾਣਾ 

By  Rupinder Kaler August 3rd 2019 04:52 PM

ਬਾਲੀਵੁੱਡ ਫ਼ਿਲਮਾਂ ਵਿੱਚ ਪੰਜਾਬੀ ਗਾਣੇ ਅਕਸਰ ਵੱਜਦੇ ਸੁਣਾਈ ਦੇ ਜਾਂਦੇ ਹਨ । ਪਰ ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਫ਼ਿਲਮਾਂ ਵਿੱਚ ਪੰਜਾਬੀ ਗਾਣਿਆਂ ਦਾ ਹੜ੍ਹ ਜਿਹਾ ਆ ਗਿਆ ਹੈ । ਇਸ ਸਭ ਦੇ ਚਲਦੇ ਹੁਣ ਪੰਜਾਬੀ ਗਾਇਕ ਮਨਿੰਦਰ ਬੁੱਟਰ ਬਾਲੀਵੁੱਡ ਵਿੱਚ ਆਪਣੇ ਗਾਣੇ ਨਾਲ ਡੈਬਿਊ ਕਰਨ ਜਾ ਰਹੇ ਹਨ । ਮਨਿੰਦਰ ਬੁੱਟਰ ਬਾਲੀਵੁੱਡ ਫ਼ਿਲਮ ਵਿੱਚ ਆਪਣਾ ਗਾਣਾ 'ਸਖ਼ੀਆਂ' ਲੈ ਕੇ ਆ ਰਿਹਾ ਹੈ ।

https://www.instagram.com/p/B0dgPO1gIiX/

ਮਨਿੰਦਰ ਬੁੱਟਰ ਦਾ ਇਹ ਗਾਣਾ ਸੁਪਰ ਹਿੱਟ ਰਿਹਾ ਹੈ, ਤੇ ਹੁਣ ਇਹ ਗਾਣਾ ਕਰਨ ਜੌਹਰ ਦੀ ਫ਼ਿਲਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ । ਮਨਿੰਦਰ ਬੁੱਟਰ ਨੇ ਇਸ ਦਾ ਖੁਲਾਸਾ ਖੁਦ ਇੱਕ ਨਿੱਜੀ ਚੈਨਲ ਤੇ ਕੀਤਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਗਾਣੇ ਵਿੱਚ ਥੋੜੇ ਬਦਲਾਅ ਕੀਤੇ ਗਏ ਹਨ । ਇਹਨਾਂ ਬਦਲਾਵਾਂ ਨਾਲ ਇਸ ਗਾਣੇ ਨੂੰ ਫ਼ਿਲਮ ਵਿੱਚ ਸ਼ਾਮਿਲ ਕੀਤਾ ਗਿਆ ਹੈ ।

https://www.instagram.com/p/B0BUI8vAtim/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ 'ਸਖੀਆਂ' ਗਾਣੇ ਨੂੰ ਮਨਿੰਦਰ ਬੁੱਟਰ ਨੇ ਖੁਦ ਗਾਇਆ ਸੀ । ਇਸ ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਸੀ ਜਦੋਂ ਕਿ ਗੀਤ ਦੇ ਬੋਲ ਬੱਬੂ ਨੇ ਲਿਖੇ ਸਨ ।ਨੇਹਾ ਮਲਿਕ ਇਸ ਗਾਣੇ ਵਿੱਚ ਫੀਮੇਲ ਆਰਟਿਸਟ ਸੀ । ਇਹ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ । ਇਸ ਗਾਣੇ ਤੇ 3੦੦ ਮਿਲੀਅਨ ਤੋਂ ਵੱਧ ਵੀਵਰਜ਼ ਹਨ ।

ਬਾਲੀਵੁੱਡ ਫ਼ਿਲਮਾਂ ਵਿੱਚ ਇਸ ਸਾਲ ਆਏ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾ ਲੌਂਗ ਲਾਚੀ, ਖੜਕੇ ਗਲਾਸੀ  ਤੇ ਵੱਖਰਾ ਸਵੈਗ ਵਰਗੇ ਗਾਣੇ ਬਾਲੀਵੁੱਡ ਫ਼ਿਲਮਾਂ ਵਿੱਚ ਸ਼ਾਮਿਲ ਕੀਤੇ ਗਏ ਹਨ । ਇਸ ਸਭ ਨੂੰ ਦੇਖਕੇ ਅਸੀਂ ਆਸ ਕਰਦੇ ਹਾਂ ਕਿ ਮਨਿੰਦਰ ਬੁੱਟਰ ਦਾ ਇਹ ਗਾਣਾ ਬਾਲੀਵੁੱਡ ਵਿੱਚ ਉਹੀ ਕਮਾਲ ਕਰੇਗਾ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਰ ਰਿਹਾ ਹੈ ।

Related Post