ਮਨਿੰਦਰ ਬੁੱਟਰ ਨੇ ਜੈਪੁਰ 'ਚ ਦਰਸ਼ਕਾਂ ਦੇ ਪਵਾਏ ਭੰਗੜੇ , ਦੇਖੋ ਵੀਡੀਓ

By  Aaseen Khan January 3rd 2019 03:19 PM

ਮਨਿੰਦਰ ਬੁੱਟਰ ਨੇ ਜੈਪੁਰ 'ਚ ਦਰਸ਼ਕਾਂ ਦੇ ਪਵਾਏ ਭੰਗੜੇ , ਦੇਖੋ ਵੀਡੀਓ : ਮਨਿੰਦਰ ਬੁੱਟਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੈਲੇਂਟਡ ਗਾਇਕ ਹਨ। ਉਹ ਅੱਜ ਕਲ ਆਪਣੇ ਲਾਈਵ ਸ਼ੋਅਜ਼ 'ਚ ਕਾਫੀ ਬਿਜ਼ੀ ਰਹਿੰਦੇ ਹਨ। ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਜੈਪੁਰ ਰਾਜਸਥਾਨ ਦੇ ਲੋਕਾਂ ਦਾ ਆਪਣੀ ਗਾਇਕੀ ਨਾਲ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਜੈਪੁਰ 'ਚ ਮਨਿੰਦਰ ਬੁੱਟਰ ਹੋਰਾਂ ਦਾ ਇਹ ਪਹਿਲਾ ਲਾਈਵ ਸ਼ੋਅ ਰਿਹਾ , ਜਿਸ 'ਚ ਉਹ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਏ।

https://www.instagram.com/p/BsKjS0_hBxa/

ਲੋਕਾਂ ਵੱਲੋਂ ਵੀ ਮਨਿੰਦਰ ਬੁੱਟਰ ਦੇ ਗਾਣਿਆਂ 'ਤੇ ਖੂਬ ਭੰਗੜਾ ਪਾਇਆ ਗਿਆ। ਉਹਨਾਂ ਇਸ ਵੀਡੀਓ ਦੀ ਕੈਪਸ਼ਨ 'ਚ ਇਸ ਮੁਕਾਮ 'ਤੇ ਪਹੁੰਚਣ ਲਈ ਕੀਤੀ ਸਖਤ ਮਿਹਨਤ ਦਾ ਜ਼ਿਕਰ ਕੀਤਾ ਹੈ , ਅਤੇ ਆਪਣੇ ਸਰੋਤਿਆਂ ਦਾ ਧੰਨਵਾਦ ਕੀਤਾ। ਮਨਿੰਦਰ ਬੁੱਟਰ ਨੇ ਕੈਪਸ਼ਨ 'ਚ ਲਿਖਿਆ 'ਮੈਂ ਬਹੁਤ ਭਾਗੀਸ਼ਲੀ ਹਾਂ ਜੋ ਮੈਂ ਇਸ ਇੰਡਸਟਰੀ 'ਚ ਕਦਮ ਰੱਖਿਆ , ਮੈਂ ਹਮੇਸ਼ਾ ਆਪਣੀ ਮਿਹਨਤ ਇਸ ਇੰਡਸਟਰੀ ਨੂੰ ਦਿੱਤੀ ਹੈ। ਮੈਂ ਆਪਣੀ ਪੂਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਕਾਮਯਾਬੀ ਆਸਾਨੀ ਨਾਲ ਨਹੀਂ ਮਿਲਦੀ ਭਰ ਮਿਹਨਤ ਨਾਲ ਪੱਕੀ ਮਿਲਦੀ ਹੈ।ਮੈਨੂੰ ਜੈਪੁਰ 'ਚ ਪ੍ਰਫਾਰਮ ਕਰਕੇ ਬਹੁਤ ਚੰਗਾ ਲੱਗਿਆ ਹੈ। ਜੈਪੁਰ ਦੇ ਲੋਕਾਂ ਦਾ ਬਹੁਤ ਧੰਨਵਾਦ। ਬਾਕੀ ਜਲਦੀ ਕੁਝ ਨਵਾਂ ਰਿਲੀਜ਼ ਕਰਾਗਾਂ।''

ਹੋਰ ਪੜ੍ਹੋ : ਮਨਿੰਦਰ ਬੁੱਟਰ ਦੇ ਗੀਤ ‘ਸਖੀਆਂ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

https://www.youtube.com/watch?v=S-ezhTXPVGU

ਮਨਿੰਦਰ ਬੁੱਟਰ ਦੇ ਇਸ ਸੰਦੇਸ਼ ਨਾਲ ਨਵੇਂ ਗਾਇਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਹਨਾਂ ਦਾ ਸਾਫ ਸਾਫ ਕਹਿਣਾ ਹੈ ਕਿ ਜੋ ਵੀ ਮਿਹਨਤ ਕਰਦਾ ਹੈ , ਉਸ ਨੂੰ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ। ਮਨਿੰਦਰ ਬੁੱਟਰ ਦਾ ਕੁਝ ਦਿਨ ਪਹਿਲਾਂ ਆਇਆ ਗਾਣਾ ਸਖੀਆਂ ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। ਸਖੀਆਂ ਗਾਣੇ ਨੂੰ 'ਯੂ ਟਿਊਬ' 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਉਹ ਹੋਰ ਵੀ ਕਈ ਗਾਣੇ ਕਰੇ ਹਨ ਜਿਹੜੇ ਸੁਪਰ ਹਿੱਟ ਰਹੇ।

Related Post