ਜਨਮਦਿਨ 'ਤੇ ਇਸ ਗਾਇਕ ਨੇ ਸਾਂਝੀ ਕੀਤੀ ਮਨਿੰਦਰ ਬੁੱਟਰ ਦੀ ਅਜਿਹੀ ਤਸਵੀਰ ਕਿ ਪਹਿਚਾਨਣਾ ਵੀ ਮੁਸ਼ਕਿਲ

By  Aaseen Khan August 1st 2019 02:25 PM

ਗਾਇਕੀ ਦੇ ਖ਼ੇਤਰ 'ਚ ਘੱਟ ਸਮੇਂ 'ਚ ਵੱਡੀ ਪਹਿਚਾਣ ਬਣਾਉਣ ਵਾਲੇ ਮਨਿੰਦਰ ਬੁੱਟਰ 1 ਅਗਸਤ ਯਾਨੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇੰਡਸਟਰੀ 'ਚ ਉਹਨਾਂ ਦੇ ਦੋਸਤ ਮਨਿੰਦਰ ਬੁੱਟਰ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦੇ ਰਹੇ ਹਨ। ਗਾਇਕ ਤੇ ਅਦਾਕਾਰ ਵੱਡਾ ਗਰੇਵਾਲ ਨੇ ਮਨਿੰਦਰ ਬੁੱਟਰ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਗਾਇਕ ਬੱਬਲ ਰਾਏ ਵੀ ਨਜ਼ਰ ਆ ਰਹੇ ਹਨ। ਵੱਡਾ ਗਰੇਵਾਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "ਜਨਮਦਿਨ ਮੁਬਾਰਕ ਮੇਰੇ ਪੁਰਾਣੇ ਦੋਸਤ ਪੱਕੇ ਦੋਸਤ ਮਨਿੰਦਰ ਬੁੱਟਰ। ਲੰਬੀ ਉਮਰ ਬਖਸ਼ੇ ਤਰੱਕੀਆਂ ਤਾਂ ਬਹੁਤ ਬਖਸ਼ੇ ,ਇਹ ਬਹੁਤ ਪੁਰਾਣੀ ਫੋਟੋ ਹੈ 2011 ਦੀ ਬੱਬਲ ਬਾਈ ਨਾਲ ਵੱਡਾ ਗਰੇਵਾਲ ਮਨਿੰਦਰ ਬੁੱਟਰ ਚੰਡੀਗੜ੍ਹ 35 ਸੈਕਟਰ।"

 

View this post on Instagram

 

Happy Birthday my darling my bro mera purana dost pakka dost @manindarbuttar rabb lambi umar bakshe tarakkian taa bhut bakshe eh bhut purani photo aa Since 2011 Babbal Bai naal #vaddagrewal #babbalrai #maninderbuttar chandigarh 35 sector

A post shared by Vadda Grewal (@vaddagrewal) on Jul 31, 2019 at 11:28pm PDT

ਦੱਸ ਦਈਏ ਮਨਿੰਦਰ ਬੁੱਟਰ ਨੇ 2012 'ਚ ਗੀਤ ਨਾਰਾਂ ਤੇ ਸਰਕਾਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਉਸ ਗੀਤ ਨਾਲ ਉਹਨਾਂ ਦਾ ਏਨਾਂ ਨਾਮ ਨਹੀਂ ਹੋਇਆ। ਮਨਿੰਦਰ ਬੁੱਟਰ ਨੂੰ ਅਸਲ ਪਹਿਚਾਣ ਗੀਤ ਯਾਰੀ ਨਾਲ ਮਿਲੀ ਜਿਹੜਾ ਸ਼ੈਰੀ ਮਾਨ ਨੇ ਲਿਖਿਆ ਸੀ। ਉਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਗੀਤ ਤਾਂ ਘੱਟ ਹੀ ਦਿੱਤੇ ਹਨ ਪਰ ਹਰ ਵਾਰ ਦਰਸ਼ਕਾਂ ਨੂੰ ਸਰਪ੍ਰਾਈਜ਼ ਹੀ ਕੀਤਾ ਹੈ। 2018 'ਚ ਮਨਿੰਦਰ ਬੁੱਟਰ ਦੇ ਗੀਤ ਸਖੀਆਂ ਨੇ ਉਹਨਾਂ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ 'ਚ ਪਹਿਚਾਣ ਦਿਵਾਈ।

ਹੋਰ ਵੇਖੋ : ਸਿੰਘਮ ਦੇ 8 ਸਾਲ ਪੂਰੇ ਹੋਣ 'ਤੇ ਬਾਲੀਵੁੱਡ ਤੇ ਪੰਜਾਬੀ ਸਿੰਘਮ ਹੋਏ ਇਕੱਠੇ

2015 'ਚ ਮਨਿੰਦਰ ਬੁੱਟਰ ਦਾ ਗੀਤ 'ਯਾਰੀ' ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਸ 'ਚ ਮੋਸ੍ਟ ਪਾਪੂਲਰ ਸੌਂਗ ਆਫ਼ ਦ ਈਅਰ ਲਈ ਨਾਮਜ਼ਦ ਵੀ ਹੋਇਆ ਸੀ। ਹਾਲ ਹੀ 'ਚ ਨੇਹਾ ਕੱਕੜ ਨਾਲ ਰਿਲੀਜ਼ ਹੋਇਆ ਉਹਨਾਂ ਦਾ ਗੀਤ ਸੌਰੀ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post