ਮਨਿੰਦਰ ਬੁੱਟਰ ਦੇ ਗੀਤ 'ਸਖੀਆਂ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 

By  Shaminder October 22nd 2018 05:59 AM -- Updated: October 22nd 2018 06:01 AM

ਪਿਆਰ ਦੋ ਦਿਲਾਂ ਵਿਚਕਾਰ ਅਜਿਹੀ ਡੋਰੀ ਹੈ ਇਸ 'ਚ ਜੇ ਇੱਕ ਵਾਰ ਗੰਢ ਪੈ ਜਾਵੇ ਤਾਂ ਉਹ ਗੰਢ ਖੋਲਣੀ ਸੌਖੀ ਨਹੀਂ ਹੁੰਦੀ ਅਤੇ ਜੇ ਦੋ ਦਿਲਾਂ ਦਰਮਿਆਨ ਕਦੇ ਸ਼ੱਕ ਦਾ ਬੀਜ ਪੈ ਜਾਵੇ ਤਾਂ ਇਹ ਡੋਰੀ ਹੋਰ ਪੀਡੀ ਹੋ ਜਾਂਦੀ ਹੈ । ਪਰ ਸਮਾਂ ਰਹਿੰਦਿਆਂ ਜੇ ਆਪਣੇ ਮਹਿਬੂਬ ਦੀਆਂ ਸਾਰੀਆਂ ਗਲਤ ਫਹਿਮੀਆਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਇਹ ਪਿਆਰ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ । ਪਰ ਕਈ ਵਾਰ ਇਹ ਪਿਆਰ ਦੀ ਡੋਰ ਦੋ ਦਿਲਾਂ ਦਰਮਿਆਨ ਏਨੀ ਕੁ ਮਜਬੂਤ ਹੁੰਦੀ ਹੈ ਤਾਂ ਸ਼ੱਕ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ।

ਹੋਰ ਵੇਖੋ : ਹੈਪੀ ਰਾਏਕੋਟੀ ਦਾ ਸੰਘਰਸ਼ ਭਰਿਆ ਸਫਰ

ਕਦੇ ਸ਼ੱਕ ਹੋ ਵੀ ਜਾਵੇ ਤਾਂ ਮਹਿਬੂਬ 'ਤੇ ਅਟੁੱਟ ਵਿਸ਼ਵਾਸ਼ ਦਾ ਧਾਗਾ ਦੋਨਾਂ ਨੂੰ ਕਦੇ ਵੀ ਵੱਖ ਨਹੀਂ ਹੋਣ ਦਿੰਦਾ । ਇਸੇ ਪਿਆਰ ਆਪਸੀ ਸਮਝ ਅਤੇ ਸ਼ੱਕ ਦੀ ਗੱਲ ਕੀਤੀ ਹੈ ਮਨਿੰਦਰ ਬੁੱਟਰ ਨੇ ਆਪਣੇ ਨਵੇਂ ਗੀਤ 'ਸਖੀਆਂ' 'ਚ । ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਗੀਤ ਨੂੰ ਕੰਪੋਜ ਕੀਤਾ ਹੈ ਖੁਦ ਮਨਿੰਦਰ ਬੁੱਟਰ ਨੇ ।ਜਦਕਿ  ਫੀਚਰਿੰਗ 'ਚ ਮੁੱਖ ਕਲਾਕਾਰ ਦੇ ਤੌਰ 'ਤੇ  ਨੇਹਾ ਮਲਿਕ ਹਨ ।

ਗੀਤ ਦਾ ਵੀਡਿਓ ਬਣਾਇਆ ਹੈ ਰੌਬੀ ਸਿੰਘ ਨੇ । ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਗੁਨਬੀਰ ਸਿੰਘ ਸਿੱਧੂ ਨੇ ।ਇਸ ਗੀਤ ਨੂੰ ਡਾਇਰੈਕਟ ਕੀਤਾ ਹੈ ਅਕਸ਼ੇ ਸੂਦ ਅਤੇ ਸਨੀ ਥਿੰਦ ਨੇ । ਇਸ ਗੀਤ ਨੂੰ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post