ਮਨਿੰਦਰ ਬੁੱਟਰ ਨੂੰ ਜੱਚ ਗਈ ਹੈ ਇਹ ਕੁੜੀ, ਨਹੀਂ ਥੱਕ ਰਹੇ ਤਰੀਫਾਂ ਕਰਦੇ, ਮੰਮੀ ਨਾਲ ਵੀ ਕਰਨ ਜਾ ਰਹੇ ਨੇ ਗੱਲ, ਦੇਖੋ ਵੀਡੀਓ

By  Aaseen Khan August 21st 2019 05:59 PM

ਗਾਇਕ ਮਨਿੰਦਰ ਬੁੱਟਰ ਅੱਜ ਕੱਲ੍ਹ ਇੱਕ ਲੜਕੀ ਦੀਆਂ ਤਾਰੀਫਾਂ ਕਰਦੇ ਥੱਕ ਨਹੀਂ ਰਹੀ ਅਤੇ ਕਹਿ ਰਹੇ ਨੇ ਕਿ ਉਸ ਬਾਰੇ ਉਹ ਆਪਣੀ ਮੰਮੀ ਨਾਲ ਵੀ ਗੱਲ ਕਰਨ ਜਾ ਰਹੇ ਨੇ।ਜੀ ਹਾਂ ਇਹ ਸਭ ਉਹ ਆਪਣੇ ਨਵੇਂ ਗੀਤ 'ਇੱਕ ਤੇਰੇ' 'ਚ ਕਹਿ ਰਹੇ ਹਨ ਜੋ ਕਿ ਅੱਜ ਰਿਲੀਜ਼ ਹੋ ਚੁੱਕਿਆ ਹੈ। ਕੁਝ ਸਮੇਂ ਪਹਿਲਾਂ ਨੇਹਾ ਕੱਕੜ ਨਾਲ ਸੌਰੀ ਵਰਗਾ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਮਨਿੰਦਰ ਬੁੱਟਰ ਆਪਣਾ ਸੋਲੋ ਗੀਤ ਲੈ ਕੇ ਆ ਗਏ ਹਨ।

ਗੀਤ ਦੇ ਬੋਲ ਵੀ ਮਨਿੰਦਰ ਬੁੱਟਰ ਨੇ ਹੀ ਲਿਖੇ ਹੈ ਅਤੇ ਸੰਗੀਤ ਮਿਕਸ ਸਿੰਘ ਨੇ ਤਿਆਰ ਕੀਤਾ ਹੈ। ਗਾਣੇ ਦੇ ਵੀਡੀਓ ਦੀ ਗੱਲ ਕਰੀਏ ਤਾਂ ਵਿਦੇਸ਼ 'ਚ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ।ਨਾਮੀ ਵੀਡੀਓ ਡਾਇਰੈਕਟਰ ਗਿਫ਼ਟੀ ਦੇ ਨਿਰਦੇਸ਼ਨ 'ਚ ਇਸ ਗੀਤ ਦਾ ਵੀਡੀਓ ਤਿਆਰ ਹੋਇਆ ਹੈ। ਅਦਾਕਾਰਾ ਚਾਰਵੀ ਦੱਤਾ ਨੇ ਗੀਤ 'ਚ ਫੀਮੇਲ ਲੀਡ ਦਾ ਕਿਰਦਾਰ ਨਿਭਾਇਆ ਹੈ।

ਹੋਰ ਵੇਖੋ : ਦੇਵ ਖਰੌੜ ਦੀ ਨਵੀਂ ਫ਼ਿਲਮ 'ਦਲੇਰ' ਦੀ ਪਹਿਲੀ ਝਲਕ ਆਈ ਸਾਹਮਣੇ, 2020 'ਚ ਹਵੇਗੀ ਰਿਲੀਜ਼

ਦੱਸ ਦਈਏ ਮਨਿੰਦਰ ਬੁੱਟਰ ਨੇ 2012 ‘ਚ ਗੀਤ ਨਾਰਾਂ ਤੇ ਸਰਕਾਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਉਸ ਗੀਤ ਨਾਲ ਉਹਨਾਂ ਦਾ ਏਨਾਂ ਨਾਮ ਨਹੀਂ ਹੋਇਆ। ਮਨਿੰਦਰ ਬੁੱਟਰ ਨੂੰ ਅਸਲ ਪਹਿਚਾਣ ਗੀਤ ਯਾਰੀ ਨਾਲ ਮਿਲੀ ਜਿਹੜਾ ਸ਼ੈਰੀ ਮਾਨ ਨੇ ਲਿਖਿਆ ਸੀ। ਉਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਗੀਤ ਤਾਂ ਘੱਟ ਹੀ ਦਿੱਤੇ ਹਨ ਪਰ ਹਰ ਵਾਰ ਦਰਸ਼ਕਾਂ ਨੂੰ ਸਰਪ੍ਰਾਈਜ਼ ਹੀ ਕੀਤਾ ਹੈ। 2018 ‘ਚ ਮਨਿੰਦਰ ਬੁੱਟਰ ਦੇ ਗੀਤ ਸਖੀਆਂ ਨੇ ਉਹਨਾਂ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ ‘ਚ ਪਹਿਚਾਣ ਦਿਵਾਈ।

Related Post