ਅੱਜ ਹੈ ਮਨੀਸ਼ ਪੌਲ ਦਾ ਜਨਮ ਦਿਨ, ਸਲਮਾਨ ਖ਼ਾਨ ਨੇ ਇਸ ਤਰ੍ਹਾਂ ਬਦਲ ਦਿੱਤੀ ਜ਼ਿੰਦਗੀ 

By  Rupinder Kaler August 3rd 2019 01:06 PM

ਅਦਾਕਾਰ, ਵੀਜੇ, ਰੇਡੀਓ ਜੌਕੀ ਅਤੇ ਟੀਵੀ ਹੋਸਟ ਮਨੀਸ਼ ਪੌਲ ਅੱਜ ਆਪਣਾ 38 ਵਾਂ ਜਨਮ ਦਿਨ ਮਨਾ ਰਹੇ ਹਨ।ਮਨੀਸ਼ ਦਾ ਜਨਮ 1981 ਨੂੰ ਹੋਇਆ ਸੀ । ਮਨੀਸ਼ ਪੌਲ ਅਕਸਰ ਬਾਲੀਵੁੱਡ ਦੇ ਵੱਡੇ ਅਵਾਰਡ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਂਦੇ ਹਨ ਤੇ ਆਪਣੀ ਕਮੇਡੀ ਨਾਲ ਹਰ ਇੱਕ ਨੂੰ ਹਸਾਉਂਦੇ ਹਨ । ਮਨੀਸ਼ ਦੀ ਐਂਕਰਿੰਗ ਦੇ ਨਾਲ ਨਾਲ ਲੋਕ ਉਹਨਾਂ ਦੀ ਅਦਾਕਾਰੀ ਨੂੰ ਵੀ ਪਸੰਦ ਕਰਦੇ ਹਨ ।

https://www.instagram.com/p/Bz5ZBH4DiuU/

ਇੱਥੇ ਹੀ ਬਸ ਨਹੀਂ ਮਨੀਸ਼ ਪੌਲ ਸਲਮਾਨ ਖ਼ਾਨ ਦੇ ਵੀ ਫੈਵਰੇਟ ਹਨ । ਮਨੀਸ਼ ਨੇ ਸਲਮਾਨ ਦੇ 'ਦਬੰਗ ਦਾ ਟੂਰ' ਨੂੰ ਵਿਦੇਸ਼ ਵਿੱਚ ਹੋਸਟ ਕੀਤਾ ਸੀ । ਇਸ ਤੋਂ ਇਲਾਵਾ ਮਨੀਸ਼ ਅਕਸਰ ਵੱਡੇ ਚੈਨਲਾਂ ਦੇ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆ ਜਾਂਦੇ ਹਨ । ਮਨੀਸ਼ ਦਿੱਲੀ ਦੇ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ । ਕਾਲਜ ਦੇ ਦਿਨਾਂ ਵਿੱਚ ਮਨੀਸ਼ ਸਕੂਲ ਤੇ ਦਿੱਲੀ ਕਾਲਜ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਅਕਸਰ ਹੋਸਟ ਕਰਦੇ ਸਨ ।

https://www.instagram.com/p/BvBZs6Xhd2j/

ਇਸ ਤੋਂ ਬਾਅਦ ਮਨੀਸ਼ ਨੂੰ ਸਾਲ 2੦੦2 ਵਿੱਚ ਇੱਕ ਨਿੱਜੀ ਚੈਨਲ ਦਾ ਪ੍ਰੋਗਰਾਮ Sunday Tango ਹੋਸਟ ਕਰਨ ਦਾ ਮੌਕਾ ਮਿਲਿਆ ਸੀ । ਉਹਨਾਂ ਨੇ ਇੱਕ ਹੋਰ ਮਿਊਜ਼ਿਕ ਚੈਨਲ ਵਿੱਚ ਵੀਜੇ ਦਾ ਕੰਮ ਵੀ ਕੀਤਾ ਹੈ । ਉਸ ਸਮੇਂ ਮਨੀਸ਼ ਦਾ ਵਜ਼ਨ ਕਾਫੀ ਜ਼ਿਆਦਾ ਸੀ । ਪਰ ਉਹਨਾਂ ਨੇ ਆਪਣਾ ਵਜ਼ਨ ਘਟਾ ਲਿਆ, ਜਿਸ ਦਾ ਕਰੈਡਿਟ ਉਹ ਸਲਮਾਨ ਖ਼ਾਨ ਨੂੰ ਦਿੰਦੇ ਹਨ ।

https://www.instagram.com/p/BzPjTa1joay/

ਮਨੀਸ਼ ਨੇ ਆਪਣੀ ਫ਼ਿਲਮ ਮਿੱਕੀ ਵਾਇਰਸ ਲਈ 14 ਕਿਲੋ ਵਜ਼ਨ ਘੱਟ ਕੀਤਾ ਸੀ ਤੇ ਇਸ ਤਰ੍ਹਾਂ ਕਰਨ ਲਈ ਮਨੀਸ਼ ਨੂੰ ਸਲਮਾਨ ਖ਼ਾਨ ਨੇ ਕਿਹਾ ਸੀ । ਮਨੀਸ਼ ਦੀ ਪਰਸ਼ਨਲ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 2007 ਵਿੱਚ ਆਪਣੀ ਬਚਪਨ ਦੀ ਦੋਸਤ ਸੰਯੁਕਤਾ ਨਾਲ ਵਿਆਹ ਕਰ ਲਿਆ ਸੀ ।

https://www.instagram.com/p/BylBLO4BxEE/

Related Post