'ਮੰਜੇ ਬਿਸਤਰੇ 2' ਦੇ ਟਰੇਲਰ 'ਚ ਕਿਸ ਦੇ ਹੋਣਗੇ ਕਿੰਨ੍ਹੇ ਪੰਚ, ਤੇ ਕੌਣ ਹੋਵੇਗਾ ਸਰਪੰਚ, ਸੁਣੋ ਸਟਾਰ ਕਾਸਟ ਦੇ ਮੂੰਹੋਂ
'ਮੰਜੇ ਬਿਸਤਰੇ 2' ਦੇ ਟਰੇਲਰ 'ਚ ਕਿਸ ਦੇ ਹੋਣਗੇ ਕਿੰਨ੍ਹੇ ਪੰਚ, ਤੇ ਕੌਣ ਹੋਵੇਗਾ ਸਰਪੰਚ, ਸੁਣੋ ਸਟਾਰ ਕਾਸਟ ਦੇ ਮੂੰਹੋਂ : ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਆਉਣ ਵਾਲੀ ਫਿਲਮ ਮੰਜੇ ਬਿਸਤਰੇ 2 ਜਿਸ 'ਚ ਵੱਡੀ ਸਟਾਰ ਕਾਸਟ ਹਸਾਉਣ ਲਈ ਆ ਰਹੀ ਹੈ। ਫਿਲਮ ਦਾ ਟਰੇਲਰ 16 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਫਿਲਮ ਦੀ ਬਾਕੀ ਕਾਸਟ ਵੱਲੋਂ ਤਰਾਂ ਤਰਾਂ ਦੀਆਂ ਵੀਡੀਓਜ਼ ਬਣਾ ਕੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਇਆ ਜਾ ਰਿਹਾ ਹੈ।
View this post on Instagram
ਗਿੱਪੀ ਗਰੇਵਾਲ ਵੱਲੋਂ ਆਪਣੇ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾਂ ਕੀਤਾ ਗਿਆ ਹੈ ਜਿਸ 'ਚ ਮਲਕੀਤ ਰੌਣੀ, ਰਾਣਾ ਜੰਗ ਬਹਾਦੁਰ ਸਿੰਘ, ਗੁਰਪ੍ਰੀਤ ਘੁੱਗੀ ਅਤੇ ਖੁਦ ਗਿੱਪੀ ਗਰੇਵਾਲ ਵੀ ਨਜ਼ਰ ਆ ਰਹੇ ਹਨ। ਇਹਨਾਂ ਹੀ ਨਹੀਂ ਟਰੇਲਰ 'ਚ ਕੌਣ ਕਿੰਨਾਂ ਹਸਾਉਣ ਵਾਲਾ ਹੈ ਇਸ ਬਾਰੇ ਵੀ ਦੱਸ ਰਹੇ ਹਨ। ਉਹਨਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਹੋਰ ਵੇਖੋ : ਅੰਮ੍ਰਿਤ ਮਾਨ ਦਾ 'ਜਰਮਨ ਗੰਨ' ਗਾਣੇ ਦਾ ਵੀਡੀਓ ਹੋਇਆ ਰਿਲੀਜ਼, ਦੇਖੋ ਵੀਡੀਓ
View this post on Instagram
Full song current ajj release ho riha ji 9am ? @humblemotionpictures @sagamusicofficial @bal_deo
ਫਿਲਮ ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ‘ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਇਸੇ ਸਾਲ ਵਿਸਾਖੀ ਤੇ ਯਾਨੀ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋ ਰਹੀ ਹੈ।ਫਿਲਮ ਦੇ ਦੋ ਗਾਣੇ ਵੀ ਰਿਲੀਜ਼ ਕਰ ਦਿੱਤੇ ਹਨ ਜਿੰਨ੍ਹਾਂ ਨੂੰ ਪ੍ਰਸ਼ੰਸ਼ਕ ਕਾਫੀ ਪਸੰਦ ਕੇ ਰਹੇ ਹਨ ਹੈ। ਮੰਜੇ ਬਿਸਤਰੇ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਕਾਫੀ ਹਿੱਟ ਸਾਬਿਤ ਹੋਇਆ ਸੀ ਅਤੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਸੀ। ਦੇਖਣਾ ਹੋਵੇਗਾ ਮੰਜੇ ਬਿਸਤਰੇ 2 ਨੂੰ ਕਿੰਨਾਂ ਕੁ ਪਿਆਰ ਮਿਲਦਾ ਹੈ।