ਅਦਾਕਾਰ ਮਨਜੋਤ ਸਿੰਘ ਦਾ ਇੱਕ ਵਾਰ ਫਿਰ ਦਰਦ ਆਇਆ ਸਾਹਮਣੇ, ਇਸ ਵਜ੍ਹਾ ਕਰਕੇ ਫ਼ਿਲਮਾਂ ’ਚ ਮਿਲਦਾ ਹੈ ਘੱਟ ਕੰਮ

By  Rupinder Kaler February 26th 2020 02:11 PM

‘ਫੁਕਰੇ’, ‘ਡਰੀਮ ਗਰਲ’ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਮਨਜੋਤ ਸਿੰਘ ਕਾਸਟਿੰਗ ਡਾਇਰੈਕਟਰ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ, ‘ਜੇਕਰ ਮੈਂ ਵਧੀਆ ਅਦਾਕਾਰ ਨਹੀਂ ਹਾਂ ਤਾਂ ਮੈਨੂੰ ਨਾ ਚੁਣੋਂ, ਪਰ ਸਰਦਾਰ ਹੋਣ ਕਰਕੇ ਮੈਨੂੰ ਨਾ ਨਕਾਰੋ’। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਫ਼ਿਲਮਾਂ ਵਿੱਚ ਕੰਮ ਕਰਨ ਲਈ ਉਹ ਕਦੇ ਵੀ ਵਾਲ ਨਹੀਂ ਕਟਵਾਉਣਗੇ ।ਮਨਜੋਤ ਸਿੰਘ ਨੇ ਸਾਲ 2008 ਵਿੱਚ ਆਈ ਫ਼ਿਲਮ ‘ਓਏ ਲੱਕੀ ਲੱਕੀ ਓਏ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/B8i9AgYp3Al/

ਉਹਨਾਂ ਨੂੰ ਇਸ ਫ਼ਿਲਮ ਵਿੱਚ ਦਿਖਾਈ ਅਦਾਕਾਰੀ ਕਰਕੇ ਅਵਾਰਡ ਵੀ ਮਿਲਿਆ ਸੀ । ਇੱਕ ਇੰਟਰਵਿਊ ਵਿੱਚ ਮਨਜੋਤ ਸਿੰਘ ਨੇ ਦੱਸਿਆ ਕਿ ‘ਮੈਂ ਇੱਕ ਸਰਦਾਰ ਹਾਂ ਤੇ ਪੱਗ ਬੰਨਦਾ ਹਾਂ ਤੇ ਇੰਡਸਟਰੀ ਵਿੱਚ ਸਾਡੇ ਕੋਲ ਉਦੋਂ ਹੀ ਕਾਲ ਆਉਂਦੀ ਹੈ ਜਦੋਂ ਕਹਾਣੀ ਵਿੱਚ ਸਰਦਾਰਾਂ ਦੀ ਜ਼ਰੂਰਤ ਹੁੰਦੀ ਹੈ ।ਮੰਨ ਲਓ ਜਦੋਂ ਤੁਸੀਂ ਦੋ ਦੋਸਤਾਂ ਦੀ ਕਹਾਣੀ ਲਿਖਦੇ ਹੋ ਤਾਂ ਉਸ ਵਿੱਚ ਤਮਿਲ, ਗੁਜਰਾਤੀ ਤੋਂ ਇਲਾਵਾ ਸਰਦਾਰ ਵੀ ਹੋ ਸਕਦਾ ਹੈ, ਇਸ ਲਈ ਤੁਹਾਨੂੰ ਫ਼ਿਲਮ ਨੂੰ ਦਿੱਲੀ ਜਾਂ ਪੰਜਾਬ ਵਿੱਚ ਬਨਾਉਣ ਦੀ ਜ਼ਰੂਰਤ ਨਹੀਂ ਹੈ’।

https://www.instagram.com/p/B7I-EsJp0wm/

ਮਨਜੋਤ ਸਿੰਘ ਨੇ ਅੱਗੇ ਕਿਹਾ ਕਿ ‘ਮੈਂ ਇੱਕ ਇਨਸਾਨ ਹਾਂ ਤੇ ਤੁਹਾਨੂੰ ਮੈਨੂੰ ਘਿਸੇ ਪਿਟੇ ਤਰੀਕੇ ਨਾਲ ਪੇਸ਼ ਕਰਨ ਦੀ ਜ਼ਰੂਰਤ ਨਹੀਂ’ ਹੈ। ਵਾਲ ਕੱਟਣ ਦੇ ਸਵਾਲ ਤੇ ਮਨਜੋਤ ਨੇ ਕਿਹਾ ਕਿ ‘ ਮੈਂ ਪੱਗ ਹਟਾਉਣ ਤੇ ਵਾਲ ਕਟਵਾਉਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ, ਜੇਕਰ ਮੈਂ ਆਪਣੇ ਧਰਮ ਦਾ ਸਨਮਾਨ ਨਹੀਂ ਕਰ ਸਕਦਾ ਤਾਂ ਮੈਨੂੰ ਕਿਸੇ ਤੋਂ ਸਨਮਾਨ ਪਾਉਣ ਦੀ ਉਮੀਦ ਨਹੀਂ ਕਰਨੀ ਚਾਹੀਦੀ’ ।

https://www.instagram.com/p/B6SM4ZxJAuP/

Related Post