ਮਨਕਿਰਤ ਔਲਖ ਨੇ ਗਾਇਕ ਅਤੇ ਮਿਊਜ਼ਿਕ ਪ੍ਰੋਡਿਊਸਰ ਡੀਜੇ ਫਲੋ ਦੇ ਜਨਮ ਦਿਨ ‘ਤੇ ਇੰਝ ਦਿੱਤੀ ਵਧਾਈ

By  Shaminder September 9th 2020 01:20 PM

ਗਾਇਕ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਿਊਜ਼ਿਕ ਪ੍ਰੋਡਿਊਸਰ ਅਤੇ ਗਾਇਕ ਡੀਜੇ ਫਲੋ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਡੀਜੇ ਫਲੋ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਜੋ ਕਿ ਬੀਤੇ ਦਿਨ ਉਨ੍ਹਾਂ ਨੇ ਮਨਾਇਆ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਕਿਊਟ ਜਿਹੀ ਬੱਚੀ ਵੀ ਨਜ਼ਰ ਆ ਰਹੀ ਹੈ ।

https://www.instagram.com/p/CE4QphQDx6t/

ਮਨਕਿਰਤ ਔਲਖ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਡੀਜੇ ਫਲੋ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਤੁਸੀਂ ਵੀ ਭਰਾ ਨੂੰ ਵਧਾਈ ਦਿਓ । ਡੀਜੇ ਫਲੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੱਟ ਗੀਤ ਦੇ ਰਹੇ ਨੇ ਅਤੇ ਇਸ ਦੇ ਨਾਲ ਹੀ ਕਈ ਗੀਤਾਂ ਨੂੰ ਵੀ ਉਨ੍ਹਾਂ ਨੇ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ।

https://www.instagram.com/p/CC1e2rZAoGv/

ਹਾਲ ਹੀ ‘ਚ ਉਨ੍ਹਾਂ ਦਾ ਅਫਸਾਨਾ ਖ਼ਾਨ ਦੇ ਨਾਲ ਗੀਤ ਆਇਆ ਸੀ, ਜੋ ਕਿ ‘ਪੁਲਿਸ’ ਟਾਈਟਲ ਹੇਠ ਆਇਆ ਸੀ, ਉਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਦੇ ਨਾਲ ਹੀ ‘ਵਨ ਮਿਲੀਅਨ’ ਜੋ ਕਿ ਜੈਜ਼ੀ ਬੀ ਨੇ ਗਾਇਆ ਸੀ ਉਸ ਨੂੰ ਵੀ ਮਿਊਜ਼ਿਕ ਡੀਜੇ ਫਲੋ ਨੇ ਹੀ ਦਿੱਤਾ ਸੀ ।

https://www.instagram.com/p/CBFY5wwgOxI/

ਇਸ ਤੋਂ ਇਲਾਵਾ ਮਨਕਿਰਤ ਔਲਖ ਦਾ ਗਾਇਆ ਗੀਤ ‘ਬਦਨਾਮ’, ‘ਜਰਮਨ ਗੰਨ’ ਸਣੇ ਕਈ ਗੀਤਾਂ ਨੂੰ ਆਪਣੇ ਮਿਊਜ਼ਿਕ ਦਿੱਤਾ ਹੈ।

Related Post