ਵੈਲੇਨਟਾਈਨ 'ਤੇ ਮਨਕਿਰਤ ਔਲਖ ਦਾ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ, 'ਬੱਸ ਕਰ' ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan February 8th 2019 05:58 PM

ਵੈਲੇਨਟਾਈਨ 'ਤੇ ਮਨਕਿਰਤ ਔਲਖ ਦਾ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ, 'ਬੱਸ ਕਰ' ਗਾਣਾ ਹੋਇਆ ਰਿਲੀਜ਼ : ਪੰਜਾਬ ਦੇ ਪ੍ਰਸਿੱਧ ਕਲਾਕਾਰ ਮਨਕਿਰਤ ਔਲਖ ਜਿਹੜੇ ਆਪਣੇ ਗਾਣਿਆਂ ਦੇ ਕਰਕੇ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਮਨਕਿਰਤ ਔਲਖ ਆਪਣਾ ਨਵਾਂ ਗਾਣਾ 'ਬੱਸ ਕਰ' ਲੈ ਕੇ ਸਰੋਤਿਆਂ ਸਾਹਮਣੇ ਆ ਚੁੱਕੇ ਹਨ। ਗਾਣਾ ਬੜਾ ਹੀ ਸ਼ਾਨਦਾਰ ਹੈ ਜਿਸ 'ਚ ਮਾਨਕਿਰਤ ਔਲਖ ਦੀ ਘਰਵਾਲੀ ਉਹਨਾਂ ਦੀਆਂ ਸ਼ਕਾਇਤਾਂ ਲਗਾ ਰਹੀ ਹੈ। ਗਾਣੇ ਦੇ ਖੂਬਸੂਰਤ ਬੋਲ ਜੀ ਸਿੱਧੂ ਵੱਲੋਂ ਲਿਖੇ ਗਏ ਹਨ ਜਿੰਨ੍ਹਾਂ ਨੂੰ ਮਨਕਿਰਤ ਔਲਖ ਨੇ ਵੀ ਖੂਬਸੂਰਤੀ ਨਾਲ ਗਾਇਆ ਹੈ। ਗਾਣੇ 'ਚ ਫੀਮੇਲ ਲੀਡ ਰੋਲ ਖੂਬਸੂਰਤ ਅਦਕਾਰਾ ਅਤੇ ਮਾਡਲ ਮੋਨਿਕਾ ਨੇ ਨਿਭਾਇਆ ਹੈ। ਬੱਸ ਕਰ ਗਾਣੇ ਦਾ ਮਿਊਜ਼ਿਕ ਅਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ।

ਇਸ ਗਾਣੇ ਦਾ ਵੀਡੀਓ ਵੀ ਸ਼ਾਨਦਾਰ ਹੈ ਜਿਸ ਦਾ ਕਾਨਸੈਪਟ ਸਕਰੀਨ ਪਲੇ ਅਤੇ ਨਿਰਦੇਸ਼ਨ ਅਵੇਕਸ ਸਿੰਘ ਵੱਲੋਂ ਕੀਤਾ ਗਿਆ ਹੈ। ਕਰਾਊਨ ਰਿਕਾਰਡਜ਼ ਦੇ ਲੇਬਲ ਨਾਲ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਮਨਕਿਰਤ ਔਲਖ ਵੱਲੋਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ੰਸ਼ਕਾਂ ਵੱਲੋਂ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਬੱਸ ਕਰ ਗਾਣਾ ਰੋਮਾਂਟਿਕ ਬੀਟ ਸਾਂਗ ਹੈ ਤੇ ਵੈਲੇਨਟਾਈਨ ਹਫਤੇ 'ਚ ਇਸ ਗਾਣੇ ਦਾ ਰਿਲੀਜ਼ ਹੋਣਾ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ।

ਹੋਰ ਵੇਖੋ :ਅਨਮੋਲ ਕਵੱਤਰਾ ਆਪਣੇ ਗਾਣੇ ‘ਦਲੇਰੀਆਂ’ ‘ਚ ਕਰ ਰਹੇ ਨੇ ਉਹ ਹੀ ਕੰਮ ਜੋ ਕਰਦੇ ਨੇ ਅਸਲ ਜ਼ਿੰਦਗੀ ‘ਚ, ਦੇਖੋ ਵੀਡੀਓ

 

View this post on Instagram

 

Mankirt Aulakh Again With Crown Records’s final Video on 8 February @gaana.official Keep Supporting ?? #wmk??

A post shared by Mankirt Aulakh (ਔਲਖ) (@mankirtaulakh) on Feb 5, 2019 at 4:50am PST

ਮਾਨਕਿਰਤ ਔਲਖ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਉਹ ਕਾਫੀ ਹਿੱਟ ਬਲਾਕਬਸਟਰ ਗਾਣੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਜਿੰਨ੍ਹਾਂ 'ਚ ਬਦਨਾਮ, ਕਮਲੀ, ਕਦਰ, ਖਿਆਲ, ਡਾਂਗ ਜੁਗਾੜੀ ਜੱਟ ਵਰਗੇ ਕਈ ਗਾਣੇ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਪੰਜਾਬ ਫਿਲਮ 'ਮੈਂ ਤੇਰੀ ਤੂੰ ਮੇਰਾ' 'ਚ ਅਦਾਕਾਰੀ ਦੇ ਰੰਗ ਵੀ ਦਿਖਾ ਚੁੱਕੇ ਹਨ। ਇਹ ਫਿਲਮ ਰੌਸ਼ਨ ਪ੍ਰਿੰਸ ਨਾਲ ਸੀ ਜਿਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

Related Post