ਮਨਕਿਰਤ ਔਲਖ ਨੇ ਨਵਜਾਤ ਬੱਚੇ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਵਧਾਈਆਂ

By  Shaminder September 22nd 2020 04:21 PM

ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਇੱਕ ਨਵਜਾਤ ਬੱਚੇ ਦੇ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਇੱਕ ਬੱਚੀ ਵੀ ਨਜ਼ਰ ਆ ਰਹੀ ਹੈ ।

Mankirat Mankirat

ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਮਨਕਿਰਤ ਔਲਖ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ‘ਚੂੜੇ ਵਾਲੀ ਬਾਂਹ’, ‘ਬਦਨਾਮ’, ‘ਗਲੌਕ’ ਸਣੇ ਕਈ ਹਿੱਟ ਗੀਤ ਗਾਏ ਹਨ ।

ਹੋਰ ਪੜ੍ਹੋ:ਮਨਕਿਰਤ ਔਲਖ ਨੇ ਗਾਇਕ ਅਤੇ ਮਿਊਜ਼ਿਕ ਪ੍ਰੋਡਿਊਸਰ ਡੀਜੇ ਫਲੋ ਦੇ ਜਨਮ ਦਿਨ ‘ਤੇ ਇੰਝ ਦਿੱਤੀ ਵਧਾਈ

Mankirat Mankirat

ਜੋ ਕਿ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਇਸ ਤੋਂ ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ ਵੀ ਕਾਫੀ ਮਕਬੂਲ ਹੋਇਆ ਸੀ । ਮਨਕਿਰਤ ਔਲਖ ਹਰਿਆਣਾ ਦੇ ਨਾਲ ਸਬੰਧ ਰੱਖਦੇ ਹਨ ।

Mankirat Mankirat

ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਮਨਕਿਰਤ ਔਲਖ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

 

View this post on Instagram

 

❤️❤️

A post shared by Mankirt Aulakh (ਔਲਖ) (@mankirtaulakh) on Sep 22, 2020 at 2:24am PDT

ਹੁਣ ਵੀ ਜਦੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਨਵਜਾਤ ਬੱਚੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈ ਦੇਣ ਦੀ ਹੋੜ ਜਿਹੀ ਲੱਗ ਗਈ ।

 

Related Post