ਮਨਕਿਰਤ ਔਲਖ ਨੇ ਆਪਣੇ ਨਵੇਂ ਗੀਤ ‘ਭਾਬੀ’ ਦਾ ਟੀਜ਼ਰ ਕੀਤਾ ਸਾਂਝਾ

By  Shaminder October 3rd 2020 01:14 PM

ਮਨਕਿਰਤ ਔਲਖ ਜਲਦ ਹੀ ਆਪਣੇ ਨਵੇਂ ਗੀਤ ‘ਭਾਬੀ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । ਇਸ ਗੀਤ ਦਾ ਟੀਜ਼ਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਨੂੰ ਜਲਦ ਹੀ ਮਨਕਿਰਤ ਔਲਖ ਰਿਲੀਜ਼ ਕਰਨਗੇ । ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਨੇ ਅਤੇ ਕੰਪੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ ।

Mankirat Mankirat

ਫੀਚਰਿੰਗ ‘ਚ ਮਨਕਿਰਤ ਔਲਖ ਦੇ ਨਾਲ ਸ਼੍ਰੀ ਬਰਾੜ ਨਜ਼ਰ ਆਉਣਗੇ । ਇਸ ਦੇ ਟੀਜ਼ਰ ਨੂੰ ਸ਼੍ਰੀ ਬਰਾੜ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।ਗੀਤ ਨੂੰ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ । ਵੀਡੀਓ ਬੀ-ਟੂਗੈਦਰ ਵੱਲੋਂ ਤਿਆਰ ਕੀਤਾ ਗਿਆ ਹੈ ।

ਹੋਰ ਪੜ੍ਹੋ : ਗਾਇਕ ਮਨਕਿਰਤ ਔਲਖ ਦੇ ਜਨਮ ਦਿਨ ’ਤੇ ਜਾਣੋਂ ਕਿਸ ਦੇ ਕਹਿਣ ’ਤੇ ਕਬੱਡੀ ਖਿਡਾਰੀ ਤੋਂ ਬਣੇ ਗਾਇਕ

Mankirat Mankirat

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਨਕਿਰਤ ਔਲਖ ਨੇ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ‘ਚੂੜੇ ਵਾਲੀ ਬਾਂਹ’, ‘ਬਦਨਾਮ’, ‘ਗੈਂਗਲੈਂਡ’, ‘ਗਲੌਕ’ ਸਣੇ ਕਈ ਗੀਤ ਸ਼ਾਮਿਲ ਹਨ ।

mankirat mankirat

ਮਨਕਿਰਤ ਔਲਖ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਹਿਲੇ ਗੀਤ ਸਰੋਤਿਆਂ ਨੂੰ ਪਸੰਦ ਆਏ ਹਨ। ਇਹ ਗੀਤ ਵੀ ਮਕਬੂਲ ਹੋਵੇਗਾ ।

Related Post